BJP ਨੇ ਦਿੱਲੀ ''ਚ ਬਦਲ ਦਿੱਤੇ ਅੱਧੇ ਤੋਂ ਜ਼ਿਆਦਾ ਉਮੀਦਵਾਰ, ਹਰਸ਼ਵਰਧਨ ਸਿੰਘ ਤੇ ਮਿਨਾਕਸ਼ੀ ਲੇਖੀ ਨੂੰ ਵੀ ਨਹੀਂ ਮਿਲੀ ਸੀਟ

03/02/2024 8:17:06 PM

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਦਿੱਲੀ ਤੋਂ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਜ਼ਿਆਦਾਤਰ ਸੀਟਾਂ 'ਤੇ ਆਪਣੇ ਉਮੀਦਵਾਰ ਬਦਲ ਦਿੱਤੇ ਹਨ। ਭਾਜਪਾ ਨੇ ਚਾਂਦਨੀ ਚੌਕ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਸਿੰਘ ਦੀ ਟਿਕਟ ਰੱਦ ਕਰ ਦਿੱਤੀ ਹੈ। 

ਇਸ ਤੋਂ ਇਲਾਵਾ ਨਵੀਂ ਦਿੱਲੀ ਤੋਂ ਮਿਨਾਕਸ਼ੀ ਲੇਖੀ ਦੀ ਥਾਂ ਕਮਲਜੀਤ ਸਹਿਰਾਵਤ ਅਤੇ ਪੱਛਮੀ ਦਿੱਲੀ ਤੋਂ ਪ੍ਰਵੇਸ਼ ਸਿੰਘ ਵਰਮਾ ਨੂੰ ਟਿਕਟ ਦਿੱਤੀ ਗਈ ਹੈ। ਦੱਖਣੀ ਦਿੱਲੀ ਤੋਂ ਰਮੇਸ਼ ਬਿਧੂੜੀ ਦੀ ਥਾਂ ਰਾਮਵੀਰ ਸਿੰਘ ਬਿਧੂੜੀ ਨੂੰ ਟਿਕਟ ਦਿੱਤੀ ਗਈ ਹੈ। ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ। ਭਾਜਪਾ ਨੇ ਉੱਤਰੀ-ਪੱਛਮੀ ਦਿੱਲੀ ਅਤੇ ਪੂਰਬੀ ਦਿੱਲੀ ਲਈ ਅਜੇ ਤੱਕ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉੱਤਰ-ਪੱਛਮੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਦੀ ਵੀ ਟਿਕਟ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ।

ਭਾਜਪਾ ਨੇ ਪੱਛਮੀ ਦਿੱਲੀ ਤੋਂ ਵੱਡਾ ਦਾਅ ਖੇਡਿਆ ਹੈ। ਦਰਅਸਲ, ਪਾਰਟੀ ਨੇ ਪ੍ਰਵੇਸ਼ ਵਰਮਾ ਦੀ ਥਾਂ ਕਮਲਜੀਤ ਸਹਿਰਾਵਤ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਲਗਾਤਾਰ ਦੋ ਵਾਰ ਇੱਥੋਂ ਚੋਣ ਜਿੱਤ ਰਹੇ ਹਨ। ਭਾਜਪਾ ਨੇ ਇੱਥੋਂ ਇੱਕ ਮਹਿਲਾ ਨੂੰ ਟਿਕਟ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਕਮਲਜੀਤ ਭਾਜਪਾ ਦੀ ਸੀਨੀਅਰ ਨੇਤਾ ਹਨ ਅਤੇ ਉਹ ਐੱਸ.ਡੀ.ਐੱਮ.ਸੀ. ਦੀ ਮੇਅਰ ਵੀ ਰਹਿ ਚੁੱਕੇ ਹਨ। ਇਸ ਸਮੇਂ ਉਹ ਦਿੱਲੀ ਭਾਜਪਾ ਦੀ ਜਨਰਲ ਸਕੱਤਰ ਹੈ। ਪ੍ਰਵੇਸ਼ ਵਰਮਾ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਕਈ ਵਾਰ ਸੁਰਖੀਆਂ 'ਚ ਰਹੇ ਹਨ। 

ਨਵੀਂ ਦਿੱਲੀ ਤੋਂ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਦੀ ਥਾਂ ਨੌਜਵਾਨ ਨੇਤਾ ਬੰਸੁਰੀ ਸਵਰਾਜ ਨੂੰ ਟਿਕਟ ਦਿੱਤੀ ਗਈ ਹੈ। ਬੰਸੁਰੀ ਸਵਰਾਜ ਮਰਹੂਮ ਨੇਤਾ ਸੁਸ਼ਮਾ ਸਵਰਾਜ ਦੀ ਬੇਟੀ ਹੈ। ਉਹ ਸੁਪਰੀਮ ਕੋਰਟ ਦੀ ਵਕੀਲ ਵੀ ਹੈ। ਉਹ ਦਿੱਲੀ ਭਾਜਪਾ ਵਿੱਚ ਕਾਨੂੰਨੀ ਮਾਮਲਿਆਂ ਨੂੰ ਦੇਖਦੀ ਹੈ। ਦੱਸ ਦੇਈਏ ਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਇਹ ਚਰਚਾ ਸੀ ਕਿ ਇਸ ਵਾਰ ਨਵੀਂ ਦਿੱਲੀ ਤੋਂ ਬੰਸੁਰੀ ਸਵਰਾਜ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ।

Rakesh

This news is Content Editor Rakesh