ਬੀਜੇਪੀ ਤੋਂ ਕਟੀ ਟਿਕਟ ਤਾਂ ਸਾਬਕਾ ਮੰਤਰੀ ਏਕਨਾਥ ਖੜਸੇ ਨੇ ਭਰੀ ਨਾਮਜ਼ਦਗੀ

10/01/2019 8:00:25 PM

ਨਵੀਂ ਦਿੱਲੀ — ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 91 ਸਿਟਿੰਗ ਵਿਧਾਇਕਾਂ ਨੂੰ ਮੌਕਾ ਦਿੱਤਾ ਗਿਆ ਹੈ, ਜਦਕਿ 12 ਵਿਧਾਇਕਾਂ ਦੇ ਟਿਕਟ ਕੱਟ ਦਿੱਤੇ ਗਏ ਹਨ। ਇਸ ਪਹਿਲੀ ਸੂਚੀ 'ਚ ਦੋ ਸੀਨੀਅਰ ਨੇਤਾਵਾਂ ਤੇ ਸਾਬਕਾ ਮੰਤਰੀਆਂ ਏਕਨਾਥ ਖੜਸੇ ਤੇ ਪ੍ਰਕਾਸ਼ ਮੇਹਤਾ ਦੇ ਨਾਂ ਵੀ ਨਹੀਂ ਹਨ। ਸੂਚੀ 'ਚ ਨਾਂ ਨਾ ਆਉਣ ਤੋਂ ਬਾਅਦ ਏਕਨਾਥ ਖੜਸੇ ਨੇ ਆਪਣਾ ਵੱਖਰਾ ਰਾਹ ਤਿਆਰ ਕਰ ਲਿਆ ਹੈ ਅਤੇ ਨਾਮਜ਼ਦਗੀ ਭਰ ਦਿੱਤੀ ਹੈ।
ਖੜਸੇ  ਮੁਕਤਾਈਨਗਰ ਵਿਧਾਨ ਸਭਾ ਸੀਟ ਤੋਂ ਮੋਜੂਦ ਵਿਧਾਇਕ ਹਨ ਅਤੇ ਬੀਜੇਪੀ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ਤੋਂ ਹੀ ਆਪਣੀ ਨਾਮਜ਼ਦਗੀ ਭਰੀ। ਏਕਨਾਥ ਖੜਸੇ ਨੇ ਮੁਕਤਾਈਨਗਰ ਦੇ ਨਾਗੇਸ਼ਵਰ ਮੰਦਰ ਜਾ ਕੇ ਪਹਿਲਾਂ ਪੂਜਾ ਕੀਤੀ ਅਤੇ ਉਥੋਂ ਹੀ ਲਾਵ-ਲਸ਼ਕਰ ਨਾਲ ਤਹਿਸੀਲ ਸਥਿਤ ਚੋਣ ਦਫਤਰ ਪਹੁੰਚੇ। ਸਮਰਥਕਾਂ ਦੇ ਹੁਜੂਮ ਨਾਲ ਏਕਨਾਥ ਖੜਸੇ ਨੇ ਪਰਚਾ ਦਰਜ ਕੀਤਾ।

Inder Prajapati

This news is Content Editor Inder Prajapati