ਭਲਕੇ ਆਉਣਗੇ ਬਿਹਾਰ ਚੋਣਾਂ ਦੇ ਨਤੀਜੇ: 8 ਵਜੇ ਸ਼ੁਰੂ ਹੋਵੇਗੀ ਗਿਣਤੀ, ਸੁੱਕੇ ਉਮੀਦਵਾਰਾਂ ਦੇ ਸਾਹ
Thursday, Nov 13, 2025 - 01:34 PM (IST)
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ, ਇਸ ਦਾ ਐਲਾਨ ਕੁਝ ਘੰਟਿਆਂ ਬਾਅਦ ਹੋ ਜਾਵੇਗਾ। ਬਿਹਾਰ ਚੋਣਾਂ ਨੂੰ ਲੈ ਕੇ ਹੋਈ 243 ਸੀਟਾਂ 'ਤੇ ਹੋਈ ਵੋਟਿੰਗ ਦੀ ਗਿਣਤੀ ਭਲਕੇ ਯਾਨੀ ਸ਼ੁੱਕਰਵਾਰ (14 ਨਵੰਬਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਾਰੀਆਂ ਈਵੀਐਮ ਸਖ਼ਤ ਸੁਰੱਖਿਆ ਹੇਠ ਸਟਰਾਂਗ ਰੂਮਾਂ ਵਿੱਚ ਬੰਦ ਹਨ, ਜੋ ਭਲਕੇ ਸਿੱਧੇ ਗਿਣਤੀ ਮੇਜ਼ਾਂ 'ਤੇ ਲਿਜਾਈਆਂ ਜਾਣਗੀਆਂ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
14 ਨਵੰਬਰ ਨੂੰ ਸਵੇਰੇ ਆਉਣਗੇ ਨਤੀਜੇ
ਵੋਟਾਂ ਦੀ ਹੋਣ ਵਾਲੀ ਗਿਣਤੀ 14 ਨਵੰਬਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਪਹਿਲਾਂ ਸਰਵਿਸ ਵੋਟਾਂ (ਪੋਸਟਲ ਬੈਲੇਟ) ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਅਦ ਸਵੇਰੇ 8:30 ਵਜੇ ਦੇ ਕਰੀਬ ਈਵੀਐਮ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਗਿਣਤੀ ਸ਼ੁਰੂ ਹੋਣ ਦੇ ਲਗਭਗ ਦੋ ਘੰਟਿਆਂ ਦੇ ਅੰਦਰ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਯਾਨੀ ਨਤੀਜੇ ਨੂੰ ਲੈ ਕੇ ਤਸਵੀਰ ਹੌਲੀ-ਹੌਲੀ ਸਪੱਸ਼ਟ ਹੋਣੀ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਗਿਣਤੀ ਦੇ ਨਤੀਜੇ ਤੁਸੀਂ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ results.eci.gov.in 'ਤੇ ਵੀ ਦੇਖ ਸਕਦੇ ਹੋ। ਲਾਈਵ ਰੁਝਾਨ ਬਿਹਾਰ ਦੇ ਮੁੱਖ ਚੋਣ ਕਮਿਸ਼ਨਰ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਉਪਲਬਧ ਹੋਣਗੇ। ਦੱਸ ਦੇਈਏ ਕਿ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਅਤੇ ਵਿਰੋਧੀ ਗੱਠਜੋੜ ਭਾਰਤ ਦੋਵੇਂ ਆਪਣੀ ਜਿੱਤ ਦਾ ਭਰੋਸਾ ਪ੍ਰਗਟ ਕਰ ਰਹੇ ਹਨ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
2 ਪੜਾਅ ਵਿਚ ਹੋਈ ਸੀ ਵੋਟਿੰਗ
ਬਿਹਾਰ ਦੀਆਂ 243 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਹ ਚੋਣਾਂ 2 ਪੜਾਅ ਵਿਚ ਕਰਵਾਈਆਂ ਗਈਆਂ ਹਨ। 121 ਸੀਟਾਂ 'ਤੇ ਪਹਿਲੇ ਪੜਾਅ ਦੀ ਚੋਣ 6 ਨਵੰਬਰ ਨੂੰ ਹੋਈ ਸੀ, ਜਦਕਿ ਦੂਜੇ ਪੜਾਅ ਵਿੱਚ ਮੰਗਲਵਾਰ ਨੂੰ 122 ਸੀਟਾਂ ਲਈ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਹੁਣ ਬੀਤੇ ਦਿਨ ਯਾਨੀ 14 ਨਵੰਬਰ ਨੂੰ ਹੋਵੇਗੀ। ਇਸ ਵਾਰ ਸੂਬੇ ਦੇ 67.13 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਫ਼ੀਸਦੀ ਦਰ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਵਿਚ ਹੋਈਆਂ ਚੋਣਾਂ ਵਿਚ ਔਰਤਾਂ ਨੇ 71.78 ਫੀਸਦੀ ਵੋਟਿੰਗ ਕੀਤੀ, ਜਦੋਂ ਕਿ ਮਰਦਾਂ ਦੀ ਵੋਟਿੰਗ ਪ੍ਰਤੀਸ਼ਤਤਾ 62.98 ਸੀ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
