ਵੱਡੀ ਖ਼ਬਰ : ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਲੱਗੀ ਰੋਕ
Monday, Aug 11, 2025 - 06:51 PM (IST)

ਨੈਸ਼ਨਲ ਡੈਸਕ- ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਲਰਟ ਦੇ ਮੱਦੇਨਜ਼ਰ ਚਮੋਲੀ ਜ਼ਿਲ੍ਹੇ ਵਿੱਚ ਸਭ ਟ੍ਰੈਕਿੰਗ ਰੂਟਾਂ ‘ਤੇ 15 ਅਗਸਤ ਤੱਕ ਰੋਕ ਲਗਾ ਦਿੱਤੀ ਗਈ ਹੈ। ਇਸ ਕਾਰਨ ਸੋਮਵਾਰ ਨੂੰ ਵਿਸ਼ਵ ਧਰੋਹਰ "ਫੁੱਲਾਂ ਦੀ ਘਾਟੀ" ਸੈਲਾਨੀਆਂ ਲਈ ਬੰਦ ਰਹੀ। ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ, ਜਿਸ ਕਰਕੇ ਘਾਂਘਰਿਆ ਵਿੱਚ ਲਗਭਗ 300 ਯਾਤਰੀ ਅਤੇ ਸੈਲਾਨੀ ਫਸੇ ਹੋਏ ਹਨ।
ਮੌਸਮ ਵਿਭਾਗ ਨੇ ਐਤਵਾਰ ਨੂੰ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਇਹ ਫ਼ੈਸਲਾ ਲਿਆ। ਜੋਤਿਰਮਠ ਦੇ ਐਸਡੀਐਮ ਚੰਦਰਸ਼ੇਖਰ ਵਸ਼ਿਸ਼ਟ ਨੇ ਦੱਸਿਆ ਕਿ ਫੁੱਲਾਂ ਦੀ ਘਾਟੀ ਨੂੰ 15 ਅਗਸਤ ਤੱਕ ਬੰਦ ਰੱਖਿਆ ਜਾਵੇਗਾ, ਜਦਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਾਰੇ ਅਗਲਾ ਫ਼ੈਸਲਾ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਕੀਤਾ ਜਾਵੇਗਾ।