ਪਟਨਾ ''ਚ ਵਾਪਰੀ ਵੱਡੀ ਵਾਰਦਾਤ: ਪੰਜਾਬ ਨੈਸ਼ਨਲ ਬੈਂਕ ''ਚੋਂ ਲੁੱਟੇ 20 ਲੱਖ ਰੁਪਏ

Monday, Aug 05, 2024 - 02:14 PM (IST)

ਪਟਨਾ ''ਚ ਵਾਪਰੀ ਵੱਡੀ ਵਾਰਦਾਤ: ਪੰਜਾਬ ਨੈਸ਼ਨਲ ਬੈਂਕ ''ਚੋਂ ਲੁੱਟੇ 20 ਲੱਖ ਰੁਪਏ

ਪਟਨਾ - ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਦੁਲਹੀਨਬਾਜ਼ਾਰ ਥਾਣਾ ਖੇਤਰ ਵਿੱਚ ਸੋਮਵਾਰ ਨੂੰ ਅਪਰਾਧੀਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 20 ਲੱਖ ਰੁਪਏ ਲੁੱਟ ਲਏ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਬਾਈਕ 'ਤੇ ਸਵਾਰ ਚਾਰ ਅਪਰਾਧੀਆਂ ਨੇ ਕੋਰਿਆ ਪਿੰਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਬੈਂਕ ਦੇ ਕਰਮਚਾਰੀਆਂ ਅਤੇ ਗਾਹਕਾਂ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ ਅਤੇ ਕਰੀਬ 20 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News