ਦਵਾਈ ਲੈ ਕੇ ਘਰ ਪਰਤ ਰਹੀ ਬਜ਼ੁਰਗ ਔਰਤ ਦੀ ਹਾਈਵੇ ''ਤੇ ਨਿਕਲੀ ਜਾਨ ! ਤੇਜ਼ ਰਫ਼ਤਾਰ ਟਰੱਕ ਨੇ...

Saturday, Aug 22, 2026 - 05:23 PM (IST)

ਦਵਾਈ ਲੈ ਕੇ ਘਰ ਪਰਤ ਰਹੀ ਬਜ਼ੁਰਗ ਔਰਤ ਦੀ ਹਾਈਵੇ ''ਤੇ ਨਿਕਲੀ ਜਾਨ ! ਤੇਜ਼ ਰਫ਼ਤਾਰ ਟਰੱਕ ਨੇ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਹਾਈਵੇਅ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆਉਣ ਨਾਲ 72 ਸਾਲਾ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਾਜਮਾਰਗ 'ਤੇ ਲਗਭਗ ਇੱਕ ਘੰਟੇ ਤੱਕ ਆਵਾਜਾਈ ਠੱਪ ਰਹੀ ਅਤੇ ਇੱਕ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਮ੍ਰਿਤਕਾ ਦੀ ਪਛਾਣ ਕਸਿਆ ਥਾਣਾ ਖੇਤਰ ਦੇ ਕੇਸ਼ਵ ਨਗਰ (ਗੋਪਾਲਗੜ੍ਹ) ਦੀ ਰਹਿਣ ਵਾਲੀ ਬੈਜੰਤੀ ਦੇਵੀ (72) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬੈਜੰਤੀ ਦੇਵੀ ਪਿੰਡ ਦੇ ਸਾਹਮਣੇ ਫੋਰਲੇਨ ਦੇ ਦੂਜੇ ਪਾਸੇ ਸਥਿਤ ਇੱਕ ਨਿੱਜੀ ਹਸਪਤਾਲ ਤੋਂ ਇਲਾਜ ਕਰਵਾ ਕੇ ਦੁਪਹਿਰ ਲਗਭਗ 12 ਵਜੇ ਪੈਦਲ ਘਰ ਪਰਤ ਰਹੀ ਸੀ। ਇਸ ਦੌਰਾਨ ਜਦੋਂ ਉਹ ਹਾਈਵੇਅ ਪਾਰ ਕਰ ਰਹੀ ਸੀ ਤਾਂ ਗੋਰਖਪੁਰ ਵੱਲ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਸਿਆ ਥਾਣਾ ਇੰਚਾਰਜ ਇਤਿਆਨੰਦ ਪਾਂਡੇ ਅਨੁਸਾਰ ਹਾਦਸੇ ਤੋਂ ਬਾਅਦ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਮ ਖੁਲ੍ਹਵਾ ਕੇ ਆਵਾਜਾਈ ਬਹਾਲ ਕਰਵਾਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News