‘ਭਾਰਤ ਬੰਦ’ ਦੀ ਰਾਸ਼ਟਰਵਿਆਪੀ ਸਫ਼ਲਤਾ ਨੇ ਭਾਜਪਾ ਦੇ ਹੱਥ-ਫੈਲ ਫੁਲਾ ਦਿੱਤੇ : ਅਖਿਲੇਸ਼ ਯਾਦਵ

09/28/2021 10:58:30 AM

ਲਖਨਊ- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੇਂਦਰ ਦੇ ਨਵੇਂ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਸੋਮਵਾਰ ਨੂੰ ਬੁਲਾਏ ‘ਭਾਰਤ ਬੰਦ’ ਨੂੰ ਸਫ਼ਲ ਕਰਾਰ ਦਿੱਤਾ। ਅਖਿਲੇਸ਼ ਨੇ ਕਿਹਾ ਕਿ ‘ਭਾਰਤ ਬੰਦ’ ਦੀ ਰਾਸ਼ਟਰਵਿਆਪੀ ਸਫ਼ਲਤਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥ-ਪੈਰ ਫੁਲਾ ਦਿੱਤੇ ਹਨ ਅਤੇ ਭਾਜਪਾ ਦੇ ਨੇਤਾ ਅਤੇ ਸਮਰਥਕ ਘਰੋਂ ਨਿਕਲਣ ਦਾ ਸਾਹਸ ਨਹੀਂ ਜੁਟਾ ਸਕੇ। ਸਪਾ ਮੁਖੀ ਨੇ ਸੋਮਵਾਰ ਦੇਰ ਰਾਤ ਟਵੀਟ ਕੀਤਾ,‘‘ਭਾਰਤ ਬੰਦ ਦੀ ਰਾਸ਼ਟਰਵਿਆਪੀ ਸਫ਼ਲਤਾ ਨੇ ਸੱਤਾਧਾਰੀ ਭਾਜਪਾ ਦੇ ਹੱਥ-ਪੈਰ ਫੁਲਾ ਦਿੱਤੇ ਹਨ। ਭਾਜਪਾ ਨੇਤਾ ਅਤੇ ਸਮਰਥਕ ਅੱਜ ਘਰੋਂ ਨਿਕਲਣ ਦਾ ਸਾਹਸ ਨਹੀਂ ਜੁਟਾ ਸਕੇ। ਭਾਜਪਾ ਚੋਣਾਂ ਜਿੱਤਣ ਲਈ ਜਿਨ੍ਹਾਂ ਪੂੰਜੀਪਤੀਆਂ ਦੀ ਕਰਜ਼ਾਈ ਰਹੀ ਹੈ, ਉਨ੍ਹਾਂ ਦੇ ਇਸ਼ਾਰੇ ’ਤੇ ਹੀ ਕੰਮ ਕਰ ਰਹੀ ਹੈ।’’

ਇਹ ਵੀ ਪੜ੍ਹੋ : ਕੁੰਡਲੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜਲੰਧਰ ਦਾ ਰਹਿਣ ਵਾਲਾ ਸੀ ਮ੍ਰਿਤਕ

ਦੱਸਣਯੋਗ ਹੈ ਕਿ ਕੇਂਦਰ ਦੇ ਨਵੇਂ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਸੋਮਵਾਰ ਨੂੰ ਬੁਲਾਏ ‘ਭਾਰਤ ਬੰਦ’ ਦਾ ਉੱਤਰ ਪ੍ਰਦੇਸ਼ ’ਚ ਮਿਲਿਆ-ਜੁਲਿਆ ਅਸਰ ਦਿੱਸਿਆ। ਰਾਜ ਦੀਆਂ ਮੁੱਖ ਵਿਰੋਧੀ ਦਲਾਂ- ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਨੇ ਕਿਸਾਨਾਂ ਦੇ ਇਸ ਭਾਰਤ ਬੰਦ ਦਾ ਸਮਰਥਨ ਕੀਤਾ ਸੀ। ਮੁਜ਼ੱਫਰਨਗਰ ’ਚ 5 ਸਤੰਬਰ ਨੂੰ ਆਯੋਜਿਤ ਕਿਸਾਨ ਮਹਾਪੰਚਾਇਤ ’ਚ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਦੇ ਨਵੇਂ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ 27 ਸਤੰਬਰ, ਸੋਮਵਾਰ ਨੂੰ ‘ਭਾਰਤ ਬੰਦ’ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦਾ ਭਾਰਤ ਬੰਦ: ਦਿੱਲੀ ਪੁਲਸ ਨੇ ਸਰਹੱਦਾਂ ’ਤੇ ਸੁਰੱਖਿਆ ਕੀਤੀ ਸਖ਼ਤ (ਵੇਖੋ ਤਸਵੀਰਾਂ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha