ਊਧਵ ਨੇ ਗਡਕਰੀ ਨੂੰ ਕਿਹਾ, ‘ਨਿਰਾਦਰ ਹੋ ਰਿਹਾ ਹੈ ਤਾਂ ਸਾਡੇ ਨਾਲ ਜੁੜੋ, ਅਸੀਂ ਤੁਹਾਡੀ ਜਿੱਤ ਯਕੀਨੀ ਬਣਾਵਾਂਗੇ’

03/13/2024 5:36:36 AM

ਯਵਤਮਾਲ (ਭਾਸ਼ਾ)– ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਮੰਗਲਵਾਰ ਨੂੰ ਇਕ ਵਾਰ ਮੁੜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਨਿਰਾਦਰ ਹੋ ਰਿਹਾ ਹੈ ਤਾਂ ਉਹ ਭਾਜਪਾ ਛੱਡ ਦੇਣ। ਠਾਕਰੇ ਨੇ ਕਿਹਾ ਕਿ ਜੇਕਰ ਗਡਕਰੀ ਭਾਜਪਾ ਛੱਡ ਦੇ ਹਨ ਤਾਂ ਮਹਾਰਾਸ਼ਟਰ ਦੀਆਂ ਵਿਰੋਧੀ ਪਾਰਟੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣਗੀਆਂ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਮਿਲੀ ਵੱਡੀ ਰਾਹਤ, ਇਸ ਮਾਮਲੇ ’ਚ ਸਰਕਾਰ ਨੇ ਅੱਧੀ ਕੀਤੀ ਫੀਸ

ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ ਦੇ ਪੁਸਾਦ ’ਚ ਇਕ ਰੈਲੀ ’ਚ ਠਾਕਰੇ ਨੇ ਕਿਹਾ ਕਿ ਸਾਬਕਾ ਕਾਂਗਰਸੀ ਆਗੂ ਕ੍ਰਿਪਾਸ਼ੰਕਰ ਸਿੰਘ ਵਰਗੇ ਲੋਕਾਂ ਦਾ ਨਾਂ, ਜਿਨ੍ਹਾਂ ਨੂੰ ਭਾਜਪਾ (ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ) ਨਿਸ਼ਾਨਾ ਬਣਾਉਂਦੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਸ਼ਾਮਲ ਸੀ ਪਰ ਗਡਕਰੀ ਦਾ ਨਾਂ ਗਾਇਬ ਸੀ।

ਠਾਕਰੇ ਨੇ ਕਿਹਾ, ‘‘ਮੈਂ ਇਹ ਗੱਲ 2 ਦਿਨ ਪਹਿਲਾਂ ਗਡਕਰੀ ਨੂੰ ਆਖੀ ਸੀ ਤੇ ਮੈਂ ਇਸ ਨੂੰ ਦੁਹਰਾ ਰਿਹਾ ਹਾਂ। ਜੇਕਰ ਤੁਹਾਡਾ ਨਿਰਾਦਰ ਹੋ ਰਿਹਾ ਹੈ ਤਾਂ ਭਾਜਪਾ ਛੱਡ ਦਿਓ ਤੇ ਮਹਾ ਵਿਕਾਸ ਅਗਾੜੀ (ਐੱਮ. ਵੀ. ਏ) ’ਚ ਸ਼ਾਮਲ ਹੋ ਜਾਓ, ਅਸੀਂ ਤੁਹਾਡੀ ਜਿੱਤ ਯਕੀਨੀ ਬਣਾਵਾਂਗੇ। ਜਦੋਂ ਸਾਡੀ ਸਰਕਾਰ ਆਵੇਗੀ, ਅਸੀਂ ਤੁਹਾਨੂੰ ਮੰਤਰੀ ਬਣਾਵਾਂਗੇ ਤੇ ਇਹ ਸ਼ਕਤੀਆਂ ਵਾਲਾ ਅਹੁਦਾ ਹੋਵੇਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh