J&K : ਵਿਆਸ ਨੇ ਰਾਜਪਾਲ ਦੇ ਸਲਾਹਕਾਰ ਅਹੁਦੇ ਤੋਂ ਦਿੱਤਾ ਅਸਤੀਫਾ

12/12/2018 8:32:08 PM

ਜੰਮੂ— ਜੰਮੂ ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਬੀ.ਬੀ. ਵਿਆਸ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੰਘ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਦੇ ਰੂਪ 'ਚ ਆਪਣੇ ਨਾਂ 'ਤੇ ਵਿਚਾਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਕੈਡਰ ਦੇ 1986 ਬੈਚ ਦੇ ਅਧਿਕਾਰੀ ਵਿਆਸ ਦੇ ਆਪਣੀ ਨਾਮਜ਼ਦਗੀ ਦਾਖਲ ਕਰਨ ਦੀ ਰਮਸ ਪੂਰੀ ਕਰਨ ਲਈ ਜਲਦ ਹੀ ਰਾਸ਼ਟਰੀ ਰਾਜਧਾਨੀ ਜਾਣ ਦੀ ਸੰਭਾਵਨਾ ਹੈ ਤਾਂਕਿ ਸਰਕਾਰ ਅਹੁਦੇ ਲਈ ਉਨ੍ਹਾਂ ਦੇ ਨਾਂ 'ਤੇ ਵਿਚਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕੇ।
ਉਨ੍ਹਾਂ ਦੱਸਿਆ ਕਿ ਗਵਰਨਰ ਨੇ ਹਾਲੇ ਤਕ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ। ਯੂ.ਪੀ.ਐੱਸ.ਸੀ. 'ਚ ਇਸ ਦੇ ਪ੍ਰਧਾਨ ਅਰਵਿੰਦ ਸਕਸੇਨਾ ਸਣੇ 8 ਮੈਂਬਰ ਹਨ। ਕਮਿਸ਼ਨ 'ਚ ਮੈਂਬਰਾਂ ਦੀ ਗਿਣਤੀ 11 ਤਕ ਹੋ ਸਕਦੀ ਹੈ। ਮੂਲ ਰੂਪ ਨਾਲ ਰਾਜਸਥਾਨ ਦੇ ਰਹਿਣ ਵਾਲੇ 61 ਸਾਲਾ ਵਿਆਸ ਨੂੰ ਨਵੰਬਰ 2017 'ਚ ਰਿਟਾਇਰਡ ਹੋਣਾ ਸੀ ਪਰ ਕਾਰਮਿਕ ਮੰਤਰਾਲਾ ਨੇ ਮੌਜੂਦਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਅਪੀਲ 'ਤੇ ਸੇਵਾ ਨਿਯਮਾਂ 'ਚ ਸੋਧ ਕਰਦੇ ਹੋਏ ਉਨ੍ਹਾਂ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮਈ 2018 'ਚ ਇਕ ਸਾਲ ਦਾ ਸਮਾਂ ਦਿੱਤਾ ਗਿਆ ਸੀ।