Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

Saturday, Feb 24, 2024 - 10:17 PM (IST)

ਬਿਜ਼ਨੈੱਸ ਡੈਸਕ : ਹੁਣ ਫਰਵਰੀ ਦਾ ਮਹੀਨਾ ਖ਼ਤਮ ਹੋਣ 'ਚ ਕੁਝ ਹੀ ਦਿਨ ਬਚੇ ਹਨ, ਜਿਸ ਤੋਂ ਬਾਅਦ ਮਾਰਚ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਮਾਰਚ ਦਾ ਮਹੀਨਾ ਤਿਉਹਾਰਾਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੁੰਦਾ ਹੈ। ਮਹਾਸ਼ਿਵਰਾਤਰੀ ਦੇ ਨਾਲ-ਨਾਲ ਇਸ ਮਹੀਨੇ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ, ਜੋ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ ਗੁੱਡ ਫਰਾਈਡੇ ਵੀ ਇਸ ਮਹੀਨੇ ਆਉਂਦਾ ਹੈ। ਮਾਰਚ ਦੇ 5 ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ 7 ਦਿਨਾਂ ਤੱਕ ਵੱਖ-ਵੱਖ ਥਾਵਾਂ 'ਤੇ ਬੈਂਕਾਂ ਦਾ ਕੰਮਕਾਜ ਬੰਦ ਹੋ ਰਿਹਾ ਹੈ। ਅਜਿਹੇ 'ਚ ਜੇਕਰ ਤੁਹਾਡਾ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ। 

ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

ਮਾਰਚ ਦੇ ਮਹੀਨੇ ਬੈਂਕਾਂ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਚੈੱਕ ਕਰੋ ਲਿਸਟ
 
1 ਮਾਰਚ, 2024- ਸ਼ੁੱਕਰਵਾਰ - ਚਾਪਚਰ ਕੁਟ ਮਿਜ਼ੋਰਮ 'ਚ ਬੰਦ ਰਹਿਣਗੇ ਬੈਂਕ
3 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ 
8 ਮਾਰਚ, 2024- ਸ਼ੁੱਕਰਵਾਰ - ਮਹਾਸ਼ਿਵਰਾਤਰੀ ਕਾਰਨ ਪੂਰੇ ਭਾਰਤ 'ਚ ਬੰਦ ਰਹਿਣਗੇ ਬੈਂਕ
9 ਮਾਰਚ, 2024- ਸ਼ਨੀਵਾਰ - ਪੂਰੇ ਭਾਰਤ ਵਿੱਚ ਮਹੀਨੇ ਦੇ ਦੂਜੇ ਸ਼ਨੀਵਾਰ ਬੰਦ ਰਹਿਣਗੇ ਬੈਂਕ
10 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
17 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
22 ਮਾਰਚ, 2024- ਸ਼ੁੱਕਰਵਾਰ - ਬਿਹਾਰ ਦਿਵਸ (ਬਿਹਾਰ) 'ਚ ਬੰਦ ਰਹਿਣਗੇ ਬੈਂਕ
23 ਮਾਰਚ, 2024- ਸ਼ਨੀਵਾਰ - ਪੂਰੇ ਭਾਰਤ ਵਿੱਚ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ
24 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
25 ਮਾਰਚ, 2024- ਸੋਮਵਾਰ - ਹੋਲੀ ਦਾ ਤਿਉਹਾਰ, ਧੂਲੇਟੀ/ਡੋਲ ਜਾਤਰਾ/ਧੁਲੰਡੀ ਕਈ ਰਾਜਾਂ ਦੇ ਬੈਂਕ ਬੰਦ
26 ਮਾਰਚ, 2024- ਮੰਗਲਵਾਰ - ਦੂਜਾ ਦਿਨ/ਹੋਲੀ ਓਡੀਸ਼ਾ, ਮਨੀਪੁਰ ਅਤੇ ਬਿਹਾਰ ਵਿਚ ਬੈਂਕ ਬੰਦ
27 ਮਾਰਚ, 2024- ਬੁੱਧਵਾਰ - ਹੋਲੀ ਬਿਹਾਰ ਹੋਣ ਕਰਕੇ ਬੰਦ ਰਹਿਣਗੇ ਬੈਂਕ
29 ਮਾਰਚ, 2024- ਸ਼ੁੱਕਰਵਾਰ - ਗੁੱਡ ਫਰਾਈਡੇ ਕਾਰਨ ਬੰਦ ਰਹਿਣਗੇ ਬੈਂਕ
31 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਆਨਲਾਈਨ ਬੈਂਕਿੰਗ ਰਾਹੀਂ ਕੀਤਾ ਜਾਵੇਗਾ ਕੰਮ 
ਮਾਰਚ ਦੇ ਮਹੀਨੇ ਤੁਸੀਂ ਬੈਂਕ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਆਨਲਾਈਨ ਬੈਂਕਿੰਗ ਅਤੇ ATM ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ 'ਤੇ ਕੋਈ ਅਸਰ ਨਹੀਂ ਪਵੇਗਾ।

ਮਾਰਚ ਦੇ ਮਹੀਨੇ 9 ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ
ਇਸ ਸਾਲ ਮਾਰਚ ਦੇ ਮਹੀਨੇ 9 ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ, ਜਿਸ ਦੌਰਾਨ ਕੋਈ ਕਾਰੋਬਾਰ ਨਹੀਂ ਹੋਵੇਗਾ।  ਸ਼ਨੀਵਾਰ ਅਤੇ ਐਤਵਾਰ ਨੂੰ ਮਿਲਾ ਕੇ ਕੁਲ 7 ਦਿਨ ਕਾਰੋਬਾਰ ਨਹੀਂ ਹੋਵੇਗਾ। ਇਸ ਤੋਂ ਇਲਾਵਾ 25 ਮਾਰਚ ਨੂੰ ਹੋਲੀ ਅਤੇ 29 ਮਾਰਚ ਨੂੰ ਗੁੱਡ ਫਰਾਈਡੇ 'ਤੇ ਵੀ ਸ਼ੇਅਰ ਬਾਜ਼ਾਰ ਬੰਦ ਰਹੇਗਾ।

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News