ਗੁਰਦੁਆਰਾ ਬੰਗਲਾ ਸਾਹਿਬ ''ਚ ਜਹਾਜ਼ ਹਾਦਸੇ ਕਾਰਨ ਮਰੇ ਲੋਕਾਂ ਦੀ ਕੀਤੀ ਗਈ ਅਰਦਾਸ
Saturday, Jun 14, 2025 - 11:56 AM (IST)

ਨੈਸ਼ਨਲ ਡੈਸਕ : ਅਹਿਮਦਾਬਾਦ ਵਿੱਚ 12 ਜੂਨ 2025 ਨੂੰ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਪੂਰਾ ਦੇਸ਼ ਸਦਮੇ ਵਿਚ ਹੈ। ਹਾਦਸੇ ਦਾ ਸ਼ਿਕਾਰ ਹੋਏ ਇਸ ਜਹਾਜ਼ ਵਿਚ 12 ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ ਬਚਿਆ ਹੈ, ਬਾਕੀ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਹ ਵੀ ਪੜ੍ਹੋ : ਆਪਣਾ ਘਰ ਬਣਾਉਣ ਦਾ ਦੇਖ ਰਹੇ ਲੋਕਾਂ ਲਈ ਖ਼ਾਸ ਖ਼ਬਰ, ਸ਼ੁਰੂ ਹੋਈ ਨਵੀਂ ਸਕੀਮ
ਦੱਸ ਦੇਈਏ ਕਿ ਇਸ ਹਾਦਸੇ ਵਿਚ ਮਰਨ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਅਰਦਾਸ ਗੁਰਦੁਆਰਾ ਬੰਗਲਾ ਸਾਹਿਬ ਵਿਚ ਵਾਪਰੀ ਵੱਡੀ ਜਹਾਜ਼ ਘਟਨਾ ਵਿਚ ਮਰਨ ਵਾਲੇ ਲੋਕਾਂ ਦੀ ਆਤਮਾ ਨੂੰ ਸ਼ਾਂਤ ਰੱਖਣ ਦੀ ਅਰਦਾਸ ਕੀਤੀ ਅਤੇ ਲੋਕਾਂ ਨੂੰ ਰੱਬ ਦਾ ਭਾਣਾ ਮੰਨਣ ਲਈ ਕਿਹਾ। ਜਿਹੜੀਆਂ ਰੂਹਾਂ ਅਚਾਨਕ ਇਸ ਹਾਦਸੇ ਵਿਚ ਵਿੱਛੜ ਗਈਆਂ ਹਨ, ਪਰਮਾਤਮਾ ਉਹਨਾਂ ਨੂੰ ਸ਼ਾਂਤ ਰੱਖਣ।
ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰ ਦੇਵੇਗੀ ਵਾਇਰਲ ਵੀਡੀਓ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।