ਬਜਰੰਗ ਦਲ ਦੇ ਵਰਕਰ ਮੋਨੂੰ ਮਾਨੇਸਰ ਨੂੰ ਪੁਲਸ ਨੇ ਹਿਰਾਸਤ ''ਚ ਲਿਆ

09/12/2023 3:34:26 PM

ਗੁਰੂਗ੍ਰਾਮ (ਭਾਸ਼ਾ)- ਗਊ ਰੱਖਿਅਕ ਮੋਨੂੰ ਮਾਨੇਸਰ ਨੂੰ ਪੁਲਸ ਨੇ ਮੰਗਲਵਾਰ ਨੂੰ ਹਿਰਾਸਤ 'ਚ ਲੈ ਲਿਆ, ਜਿਸ ਖ਼ਿਲਾਫ਼ ਫਰਵਰੀ 'ਚ 2 ਮੁਸਲਿਮ ਵਿਅਕਤੀਆਂ ਦੇ ਕਤਲ ਲਈ ਰਾਜਸਥਾਨ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਕੁਝ ਲੋਕਾਂ ਨੇ ਉਸ 'ਤੇ ਨੂਹ 'ਚ ਹੋਈ ਹਿੰਸਾ ਲਈ ਉਕਸਾਉਣ ਦਾ ਵੀ ਦੋਸ਼ ਲਗਾਇਆ ਸੀ। ਇਹ ਜਾਣਕਾਰੀ ਮੋਨੂੰ ਦੇ ਸੰਗਠਨ ਨੇ ਦਿੱਤੀ। 

ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ

ਹਾਲਾਂਕਿ ਹਰਿਆਣਾ ਪੁਲਸ ਨੇ ਬਜਰੰਗ ਦਲ ਦੇ ਵਰਕਰ ਨੂੰ ਹਿਰਾਸਤ 'ਚ ਲਏ ਜਾਣ ਦੀ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਬਜਰੰਗ ਦਲ ਦੇ ਮੂਲ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਮੋਨੂੰ ਨੂੰ ਗੁਰੂਗ੍ਰਾਮ ਦੇ ਮਾਨੇਸਰ ਤੋਂ ਹਿਰਾਸਤ 'ਚ ਲਿਆ ਗਿਆ ਹੈ। ਇਕ ਵੀਡੀਓ 'ਚ ਉਸ ਨੂੰ ਸਾਦੇ ਕੱਪੜੇ ਪਹਿਨੇ ਹੋਏ ਲੋਕਾਂ ਵਲੋਂ ਹਿਰਾਸਤ 'ਚ ਲੈਂਦੇ ਦਿਖਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News