ਬਾਗਪਤ ਦੇ ਅਮਨ ਬਣੇ ਯੂਨੀਸੈਫ ਯੂਥ ਮੰਚ ਦੇ ਕੌਮੀ ਸਲਾਹਕਾਰ
Monday, Nov 02, 2026 - 05:41 PM (IST)
ਬਾਗਪਤ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਤਿਓਡੀ ਪਿੰਡ ਦੇ ਵਾਸੀ ਅਮਨ ਕੁਮਾਰ ਨੂੰ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਨੇ ਭਾਰਤ ਦੀ ਸਿਖਰਲੀ ਯੁਵਾ ਸਲਾਹਕਾਰ ਸੰਸਥਾ ‘ਯੰਗ ਪੀਪਲਜ਼ ਐਕਸ਼ਨ ਟੀਮ’ ’ਚ ਸ਼ਾਮਲ ਕਰਦੇ ਹੋਏ ਰਾਸ਼ਟਰੀ ਯੁਵਾ ਸਲਾਹਕਾਰ ਨਿਯੁਕਤ ਕੀਤਾ ਹੈ।
ਯੂਨੀਸੈਫ ਹਾਊਸ, ਨਵੀਂ ਦਿੱਲੀ ਦੀ ਸੀਨੀਅਰ ਅਧਿਕਾਰੀ ਨਮਰਤਾ ਗੋਗੋਈ ਅਨੁਸਾਰ ਪੂਰੇ ਦੇਸ਼ ਤੋਂ ਮਿਲੀਆਂ 6000 ਤੋਂ ਵੱਧ ਅਰਜ਼ੀਆਂ ਦੇ ਸਖ਼ਤ ਮੁਲਾਂਕਣ ਤੇ ਇੰਟਰਵਿਊ ਤੋਂ ਬਾਅਦ ਅਮਨ ਨੂੰ ਉੱਤਰ ਪ੍ਰਦੇਸ਼ ਤੋਂ ਚੁਣਿਆ ਗਿਆ। ਇਸ ਭੂਮਿਕਾ ’ਚ ਅਮਨ ਯੁਵਾ ਮਾਮਲਿਆਂ ਤੇ ਖੇਡ ਮੰਤਰਾਲਾ, ਹੁਨਰ ਵਿਕਾਸ ਮੰਤਰਾਲਾ, ਕਿਰਤ ਮੰਤਰਾਲਾ ਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨਾਲ ਮੀਟਿੰਗਾਂ ’ਚ ਹਿੱਸਾ ਲੈ ਕੇ ਰਾਸ਼ਟਰੀ ਯੁਵਾ ਨੀਤੀਆਂ ਦੇ ਨਿਰਮਾਣ ’ਚ ਯੋਗਦਾਨ ਪਾਵੇਗਾ।
ਅਮਨ, ਜੋ ਸਾਈਕਲ ’ਤੇ ਘਰ-ਘਰ ਅਖ਼ਬਾਰ ਪਹੁੰਚਾਉਂਦਾ ਸੀ ਤੇ ਨਾਲ ਹੀ ਇਕ ਫੈਕਟਰੀ ਮਜ਼ਦੂਰ ਵਜੋਂ ਕੰਮ ਕਰਦਾ ਸੀ, ਨੇ ਨੌਜਵਾਨਾਂ ਨੂੰ ਮੌਕਿਆਂ ਨਾਲ ਜੋੜਨ ਲਈ ਉਡਾਨ ਯੂਥ ਕਲੱਬ ਤੇ ‘ਮੁਕਾਬਲਾ 360’ ਪਲੇਟਫਾਰਮ ਸ਼ੁਰੂ ਕੀਤੇ। ਇਨ੍ਹਾਂ ਰਾਹੀਂ 88 ਲੱਖ ਤੋਂ ਵੱਧ ਨੌਜਵਾਨਾਂ ਤੱਕ ਪਹੁੰਚ ਕੀਤੀ ਗਈ। ਉਸ ਨੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਕਈ ਨਵੀਆਂ ਨੀਤੀਆਂ ਵੀ ਲਾਗੂ ਕੀਤੀਆਂ ਹਨ। ਅਮਨ ਨੇ ਕਿਹਾ ਕਿ ਉਸ ਦੀ ਕੋਸ਼ਿਸ਼ ਪਿੰਡ ਦੇ ਹੇਠਲੇ ਪੱਧਰ ’ਤੇ ਨੌਜਵਾਨਾਂ ਦੀ ਆਵਾਜ਼ ਨੂੰ ਰਾਸ਼ਟਰੀ ਨੀਤੀਆਂ ਤੱਕ ਪਹੁੰਚਾਉਣ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
