ਯੂ. ਪੀ. ’ਚ ਏ. ਟੀ. ਐੱਸ. ਨੇ ਗ੍ਰਿਫ਼ਤਾਰ ਕੀਤੇ 2 ਸ਼ੱਕੀ ਅੱਤਵਾਦੀ

Thursday, May 07, 2026 - 10:43 AM (IST)

ਯੂ. ਪੀ. ’ਚ ਏ. ਟੀ. ਐੱਸ. ਨੇ ਗ੍ਰਿਫ਼ਤਾਰ ਕੀਤੇ 2 ਸ਼ੱਕੀ ਅੱਤਵਾਦੀ

ਲਖਨਊ (ਇੰਟ.) : ਉੱਤਰ ਪ੍ਰਦੇਸ਼ ਦੀ ਐਂਟੀ ਟੈਰਰ ਸਕੁਐਡ (ਏ. ਟੀ. ਐੱਸ.) ਨੇ ਇਕ ਵੱਡੀ ਕਾਰਵਾਈ ਕਰਦੇ ਹੋਏ 2 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ’ਚ ਰਹਿ ਕੇ ਦੇਸ਼ ’ਚ ਅੱਤਵਾਦੀ ਸਾਜ਼ਿਸ਼ ਰਚ ਰਹੇ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਸ਼ੀਨਗਰ ਨਿਵਾਸੀ ਕ੍ਰਿਸ਼ਨਾ ਮਿਸ਼ਰਾ (20) ਅਤੇ ਬਾਰਾਬੰਕੀ ਨਿਵਾਸੀ ਦਾਨੀਆਲ ਅਸ਼ਰਫ (23) ਵਜੋਂ ਹੋਈ ਹੈ।

ਇਹ ਵੀ ਪੜੋ : ਅੱਜ ਲਖਨਊ ਤੇ ਬੈਂਗਲੁਰੂ ਦੀ ਟੀਮ ਹੋਵੇਗੀ ਆਹਮੋ-ਸਾਹਮਣੇ,ਇਸ ਖਿਡਾਰੀ 'ਤੇ ਰਹੇਗੀ ਸਭ ਦੀ ਨਜ਼ਰ

ਜਾਂਚ ਏਜੰਸੀਆਂ ਅਨੁਸਾਰ,ਦੋਵੇਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਕੁਝ ਗੈਂਗਸਟਰਾਂ ਅਤੇ ਕਥਿਤ ਆਈ. ਐੱਸ. ਆਈ. ਨੈੱਟਵਰਕ ਨਾਲ ਜੁੜੇ ਲੋਕਾਂ ਦੇ ਸੰਪਰਕ ’ਚ ਸਨ। ਏ. ਟੀ. ਐੱਸ. ਮੁਤਾਬਕ ਇਨ੍ਹਾਂ ਦਾ ਉਦੇਸ਼ ਭਾਰਤ ’ਚ ਸੰਵੇਦਨਸ਼ੀਲ ਟਿਕਾਣਿਆਂ, ਪੁਲਸ ਦੇ ਅਦਾਰਿਆ ਅਤੇ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਉਣਾ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਦਾਨੀਆਲ ਅਸ਼ਰਫ ਨੇ ਇਕ ਪੁਲਸ ਸਟੇਸ਼ਨ ਦੀ ਰੇਕੀ ਕਰ ਕੇ ਉਸ ਦੀ ਲੋਕੇਸ਼ਨ ਅਤੇ ਵੀਡੀਓ ਵਿਦੇਸ਼ੀ ਹੈਂਡਲਰਾਂ ਨੂੰ ਭੇਜੀ ਸੀ।

ਏਜੰਸੀਆਂ ਨੂੰ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਤੋਂ ਕਈ ਵਿਦੇਸ਼ੀ ਨੰਬਰ, ਚੈਟ, ਵਾਇਸ ਨੋਟਸ ਅਤੇ ਸ਼ੱਕੀ ਵੀਡੀਓ ਮਿਲੀਅਾਂ ਹਨ। ਪੁੱਛਗਿੱਛ ’ਚ ਦੋਵਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਹਿਕਾਇਆ ਗਿਆ ਅਤੇ ਪੈਸੇ ਤੇ ‘ਹੀਰੋ’ ਬਣਾਉਣ ਦਾ ਲਾਲਚ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


author

SATPAL

Content Editor

Related News