10ਵੀਂ ਪਾਸ ਲਈ ਨੌਕਰੀ ਦਾ ਸ਼ਾਨਦਾਰ ਮੌਕਾ, ਤੁਸੀਂ ਵੀ ਕਰੋ ਅਪਲਾਈ
Tuesday, Oct 01, 2024 - 10:30 AM (IST)

ਨਵੀਂ ਦਿੱਲੀ- ਜੇਕਰ ਤੁਸੀਂ ਵੀ 10ਵੀਂ ਪਾਸ ਹੋ ਅਤੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਆਸਾਮ ਰਾਈਫਲਜ਼ ਨੇ ਪ੍ਰਤਿਭਾਸ਼ਾਲੀ ਖਿਡਾਰੀਆਂ ਲਈ ਰਾਈਫਲਮੈਨ/ਰਾਈਫਲਵੁਮੈਨ ਦੇ ਅਹੁਦਿਆਂ 'ਤੇ ਭਰਤੀ ਲਈ ਆਸਾਮੀਆਂ ਕੱਢੀਆਂ ਹਨ। ਜੋ ਕੋਈ ਵੀ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦਾ ਇੱਛੁਕ ਹੈ, ਉਹ ਆਸਾਮ ਰਾਈਫਲਜ਼ ਦੀ ਅਧਿਕਾਰਤ ਵੈੱਬਸਾਈਟ http://assamrifles.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਤਹਿਤ ਕੁੱਲ 38 ਅਹੁਦੇ ਭਰੇ ਜਾਣਗੇ। ਇੱਛੁਕ ਉਮੀਦਵਾਰ ਆਸਾਮ ਰਾਈਫਲਜ਼ ਦੀ ਅਧਿਕਾਰਤ ਵੈੱਬਸਾਈਟ ਜ਼ਰੀਏ 28 ਸਤੰਬਰ 2024 ਤੋਂ 27 ਅਕਤੂਬਰ 2024 ਦਰਮਿਆਨ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਆਸਾਮ ਰਾਈਫਲਜ਼ ਭਰਤੀ ਲਈ ਜੋ ਵੀ ਉਮੀਦਵਾਰ ਅਪਲਾਈ ਕਰ ਰਹੇ ਹਨ, ਉਨ੍ਹਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਹੋਣੀ ਚਾਹੀਦੀ ਹੈ।
ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਮੈਟ੍ਰਿਕ (10ਵੀਂ) ਪਾਸ ਹੋਣਾ ਚਾਹੀਦਾ ਹੈ। ਅਪਲਾਈ ਕਰਨ ਲਈ ਜ਼ਰੂਰੀ ਸਿੱਖਿਆ ਅਤੇ ਖੇਡ ਨਾਲ ਸਬੰਧਤ ਸਰਟੀਫ਼ਿਕੇਟ ਹੋਣੇ ਚਾਹੀਦੇ ਹਨ।
ਅਰਜ਼ੀ ਫ਼ੀਸ
ਆਮ ਅਤੇ ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 100 ਰੁਪਏ ਹੈ, ਜਿਸ ਨੂੰ ਆਨਲਾਈਨ ਜਮਾਂ ਕਰਨਾ ਹੋਵੇਗਾ। ਉੱਥੇ ਹੀ SC, ST ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਿਚ ਛੋਟ ਦਿੱਤੀ ਗਈ ਹੈ।
ਇੰਝ ਹੋਵੇਗੀ ਚੋਣ
ਚੋਣ ਵਿਚ ਉਮੀਦਵਾਰਾਂ ਦੇ ਦਸਤਾਵੇਜ਼ ਦੀ ਜਾਂਚ, ਸਰੀਰਕ ਮਾਪਦੰਡ ਪਰੀਖਣ ਅਤੇ ਸਪੋਰਟਸ ਫੀਲਡ ਟਰਾਈਲ ਹੋਣਗੇ। ਫੀਲਡ ਟਰਾਈਲ ਵਿਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਵਿਸਥਾਰਪੂਰਵਕ ਮੈਡੀਕਲ ਪਰੀਖਣ ਲਈ ਬੁਲਾਇਆ ਜਾਵੇਗਾ। ਆਖ਼ਰੀ ਰੂਪ ਨਾਲ ਯੋਗ ਉਮੀਦਵਾਰ ਦੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।