3 ਮਹੀਨੇ ਪਹਿਲਾਂ ਪੀ.ਐੱਮ. ਮੋਦੀ ਨੂੰ ਜੇਤਲੀ ਨੇ ਲਿਖੀ ਸੀ ਆਖਰੀ ਚਿੱਠੀ, ਕਹੀ ਸੀ ਇਹ ਗੱਲ

08/24/2019 5:21:39 PM

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਏਮਜ਼ ਤੋਂ ਉਨ੍ਹਾਂ ਦੇ ਕੈਲਾਸ਼ ਕਾਲੋਨੀ ਸਥਿਤ ਘਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਪਹਿਲਾਂ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਰੀ ਚਿੱਠੀ ਲਿਖੀ ਸੀ। ਜੇਤਲੀ ਨੇ ਇਹ ਭਾਵੁਕ ਚਿੱਠੀ ਉਸ ਸਮੇਂ ਲਿਖੀ, ਜਦੋਂ ਲੋਕ ਸਭਾ ਚੋਣਾਂ 2019 'ਚ ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਸਹੁੰ ਚੁੱਕ ਸਮਾਰੋਹ ਤੋਂ ਇਕ ਦਿਨ ਪਹਿਲਾਂ ਲਿਖੇ ਇਸ ਪੱਤਰ 'ਚ ਜੇਤਲੀ ਨੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਭਾਜਪਾ ਦੀ ਨਵੀਂ ਸਰਕਾਰ 'ਚ ਕੋਈ ਵੀ ਜ਼ਿੰਮੇਵਾਰੀ ਲੈਣ 'ਚ ਅਸਮਰੱਥਤਾ ਜ਼ਾਹਰ ਕੀਤੀ ਸੀ। ਜੇਤਲੀ ਨੇ ਪੱਤਰ 'ਚ ਕਿਹਾ ਕਿ ਉਹ ਆਪਣੇ ਇਲਾਜ ਅਤੇ ਸਿਹਤ 'ਤੇ ਧਿਆਨ ਦੇਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਨਵੀਂ ਸਰਕਾਰ 'ਚ ਕੋਈ ਜ਼ਿੰਮੇਵਾਰੀ ਨਾ ਲੈਣ ਦੀ ਆਪਣੀ ਇੱਛਾ ਬਾਰੇ ਮੋਦੀ ਨੂੰ ਜ਼ੁਬਾਨੀ ਰੂਪ ਨਾਲ ਸੂਚਿਤ ਕਰ ਦਿੱਤਾ ਸੀ। ਜੇਤਲੀ ਵਲੋਂ ਅਧਿਕਾਰਤ ਲੈਟਰਹੈੱਡ 'ਤੇ 29 ਮਈ ਨੂੰ ਅੰਗਰੇਜ਼ੀ 'ਚ ਲਿਖੇ ਪੱਤਰ ਦਾ ਮੂਲ ਪਾਠ ਇਸ ਤਰ੍ਹਾਂ ਹੈ :ਜੇਤਲੀ ਨੇ ਇਸ ਚਿੱਠੀ ਤੋਂ ਪਹਿਲਾਂ ਨਵੀਂ ਸਰਕਾਰ 'ਚ ਉਨ੍ਹਾਂ ਦੇ ਵਿਭਾਗ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਉਨ੍ਹਾਂ ਦੇ ਚਾਰ ਪੈਰਾਗ੍ਰਾਫ਼ ਵਾਲੀ ਚਿੱਠੀ 'ਚ ਇਹ ਸਾਫ਼ ਕਰ ਦਿੱਤਾ ਕਿ ਉਹ ਆਪਣੇ ਇਲਾਜ ਅਤੇ ਸਿਹਤ 'ਤੇ ਧਿਆਨ ਦੇਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਨਵੀਂ ਸਰਕਾਰ 'ਚ ਕੋਈ ਜ਼ਿੰਮੇਵਾਰੀ ਨਾ ਲੈਣ ਦੀ ਆਪਣੀ ਇੱਛਾ ਬਾਰੇ ਮੋਦੀ ਨੂੰ ਸੂਚਿਤ ਕਰ ਦਿੱਤਾ ਸੀ।

DIsha

This news is Content Editor DIsha