J&K: ਮਜ਼ਦੂਰਾਂ ਦੇ ਕਤਲ ਮਗਰੋਂ ਗ੍ਰਿਫ਼ਤਾਰ ਲਸ਼ਕਰ ਦਾ ‘ਹਾਈਬ੍ਰਿਡ ਅੱਤਵਾਦੀ’ ਗੋਲੀਬਾਰੀ ’ਚ ਢੇਰ

Wednesday, Oct 19, 2022 - 10:17 AM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਦੋ ਗੈਰ-ਸਥਾਨਕ ਪ੍ਰਵਾਸੀ ਮਜ਼ਦੂਰਾਂ ’ਤੇ ਗ੍ਰਨੇਡ ਸੁੱਟ ਕੇ ਕਤਲ ਕੀਤੇ ਜਾਣ ਦੇ ਮਾਮਲੇ ’ਚ ਗ੍ਰਿਫ਼ਤਾਰ ਲਸ਼ਕਰ-ਏ-ਤੋਇਬਾ ਦਾ ‘ਹਾਈਬ੍ਰਿਡ ਅੱਤਵਾਦੀ’ ਅੱਤਵਾਦ ਰੋਕੂ ਮੁਹਿੰਮ ਦੌਰਾਨ ਮਾਰਿਆ ਗਿਆ। 
ਕਸ਼ਮੀਰ ਜ਼ੋਨ ਪੁਲਸ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘‘ਗ੍ਰਿਫ਼ਤਾਰ ਹਾਈਬ੍ਰਿਡ ਅੱਤਵਾਦੀ ਦੇ ਖ਼ੁਲਾਸੇ ਦੇ ਆਧਾਰ ’ਤੇ ਅਤੇ ਪੁਲਸ ਤੇ ਸੁਰੱਖਿਆ ਦਸਤਿਆਂ ਦੀ ਛਾਪੇਮਾਰੀ ਦੌਰਾਨ ਸ਼ੋਪੀਆਂ ਦੇ ਨੌਗਾਮ ’ਚ ਹਾਈਬ੍ਰਿਡ ਅੱਤਵਾਦੀ ਇਮਰਾਨ ਬਸ਼ੀਰ ਗਨੀ ਇਕ ਹੋਰ ਅੱਤਵਾਦੀ ਵਲੋਂ ਕੀਤੀ ਗਈ ਗੋਲੀਬਾਰੀ ’ਚ ਮਾਰਿਆ ਗਿਆ। ਦੱਸ ਦੇਈਏ ਕਿ ਹਾਈਬ੍ਰਿਡ ਅੱਤਵਾਦੀ ਉਹ ਲੋਕ ਹੁੰਦੇ ਹਨ, ਜੋ ਇਸ ਤਰ੍ਹਾਂ ਦੇ ਆਤਮਘਾਤੀ ਹਮਲੇ ਕਰਨ ਮਗਰੋਂ ਅਕਸਰ ਆਮ ਜ਼ਿੰਦਗੀ ’ਚ ਵਾਪਸ ਪਰਤ ਜਾਂਦੇ ਹਨ।

ਇਹ ਵੀ ਪੜ੍ਹੋ- ਜੰਮੂ ਕਸ਼ਮੀਰ : ਗ੍ਰਨੇਡ ਹਮਲੇ 'ਚ ਉੱਤਰ ਪ੍ਰਦੇਸ਼ ਦੇ 2 ਮਜ਼ਦੂਰਾਂ ਦੀ ਮੌਤ, ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ

ਪੁਲਸ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਇਸਤੇਮਾਲ ਹੋਣ ਵਾਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਜਿਸ ’ਚ ਹਥਿਆਰ ਅਤੇ ਗੋਲਾ-ਬਾਰੂਦ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਛਾਪੇਮਾਰੀ ਹੁਣ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਸ਼ੋਪੀਆਂ ਦੇ ਹਰਮੈਨ ’ਚ ਮੰਗਲਵਾਰ ਤੜਕੇ ਹੋਏ ਗ੍ਰਨੇਡ ਹਮਲੇ ’ਚ ਉੱਤਰ ਪ੍ਰਦੇਸ਼ ਦੇ ਕੰਨੌਜ ਇਲਾਕੇ ਦੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਘਟਨਾ ’ਚ ਸ਼ਾਮਲ ਹੋਣ ਦੇ ਦੋਸ਼ ’ਚ ਗਨੀ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 


Tanu

Content Editor

Related News