ਕੀ ਮਾਨਸਿਕ ਬੀਮਾਰੀਆਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ ਮਰਦ?

12/04/2019 9:42:19 PM

ਨਵੀਂ ਦਿੱਲੀ (ਏਜੰਸੀਆਂ)– ਆਮ ਤੌਰ ’ਤੇ ਮਰਦ ਮਾਨਸਿਕ ਬੀਮਾਰੀਆਂ ਨਾਲ ਜੁੜੀ ਕਿਸੇ ਸਮੱਸਿਆ ਨੂੰ ਦੂਸਰਿਆਂ ਨਾਲ ਸ਼ੇਅਰ ਨਹੀਂ ਕਰਦੇ ਅਤੇ ਨਾ ਹੀ ਆਪਣੀ ਮਦਦ ਲਈ ਕਹਿੰਦੇ ਹਨ। ਦਰਅਸਲ ਅਜਿਹਾ ਸਾਡੀ ਸਮਾਜਿਕ ਸਥਿਤੀ ਕਾਰਣ ਹੈ। ਮਰਦ ਖਾਸ ਤੌਰ ’ਤੇ ਮਾਨਸਿਕ ਬੀਮਾਰੀ ਬਾਰੇ ਕਿਸੇ ਨੂੰ ਕੁਝ ਇਸ ਲਈ ਨਹੀਂ ਕਹਿੰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਮਜ਼ੋਰੀ ਦੀ ਨਿਸ਼ਾਨੀ ਹੈ। ਇਹੀ ਕਾਰਣ ਹੈ ਕਿ ਜਦੋਂ ਡਿਪ੍ਰੈਸ਼ਨ ਵਰਗੀ ਬੀਮਾਰੀ ਆਪਣੇ ਮੁੱਢਲੇ ਦੌਰ ’ਚ ਹੁੰਦੀ ਹੈ ਤਾਂ ਮਰਦ ਇਸ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਇਹ ਬੀਮਾਰੀ ਭਿਆਨਕ ਰੂਪ ਲੈ ਲੈਂਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੇ ਇਲਾਜ ਦੀ ਸਫਲਤਾ ਅਤੇ ਪ੍ਰੇਸ਼ਾਨੀਆਂ ਦਾ ਹੱਲ ਇਸ ਗੱਲ ’ਤੇ ਕਾਫੀ ਹੱਦ ਤਕ ਨਿਰਭਰ ਕਰਦਾ ਹੈ ਕਿ ਆਪਣੇ ਕੌਂਸਲਰ ਨੂੰ ਉਸ ਨੇ ਕਿੰਨੀ ਸੱਚਾਈ ਦੱਸੀ ਹੈ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ 2019 ਦੇ ਅਨੁਸਾਰ ਜਦੋਂ ਕੋਈ ਮਰਦ ਮਾਨਸਿਕ ਬੀਮਾਰੀ ਖਾਸ ਤੌਰ ’ਤੇ ਤਣਾਓ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਹਾਨੂੰ ਉਸ ਦੇ ਵਤੀਰੇ ’ਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਦੇਖਣ ਨੂੰ ਮਿਲਣਗੀਆਂ।
* ਬਹੁਤ ਜ਼ਿਆਦਾ ਗੁੱਸਾ ਆਉਣਾ, ਛੋਟੀ ਜਿਹੀ ਗੱਲ ’ਤੇ ਇਰੀਟੇਟ ਹੋ ਜਾਣਾ, ਬਹੁਤ ਜ਼ਿਆਦਾ ਐਗ੍ਰੇਸ਼ਨ ਅਤੇ ਤੁਰੰਤ ਮੂਡ ਬਦਲ ਜਾਣਾ।
* ਭੁੱਖ ਜ਼ਿਆਦਾ ਲੱਗਣਾ ਅਤੇ ਐਨਰਜੀ ਲੈਵਲ ਲੋਅ ਫੀਲ ਹੋਣਾ।
* ਅਜਿਹੇ ਲੋਕਾਂ ਨੂੰ ਜਾਂ ਤਾਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੁੰਦੀ ਹੈ ਜਾਂ ਇਹ ਲੋੜ ਤੋਂ ਵੱਧ ਸੌਂਦੇ ਹਨ।
* ਅਲਕੋਹਲ ਅਤੇ ਡਰੱਗ ਦੀ ਤਲਬ ਹੋਣਾ, ਨਾਲ ਹੀ ਉਦਾਸੀ ਅਤੇ ਨਿਰਾਸ਼ਾ ਦਾ ਹਾਵੀ ਹੋਣਾ।
* ਅਕਸਰ ਸਿਰਦਰਦ ਅਤੇ ਸਿਰ ਦਾ ਭਾਰੀਪਨ ਰਹਿਣਾ ਜਾਂ ਪਾਚਣ ਸਬੰਧੀ ਸਮੱਸਿਆਵਾਂ।

ਅਮਰੀਕਾ ’ਚ ਸਥਿਤੀ ਹੋਰ ਜ਼ਿਆਦਾ ਮਾੜੀ
ਦੁਨੀਆ ’ਚ ਬਾਕੀ ਦੇਸ਼ਾਂ ਦੀ ਗੱਲ ਛੱਡ ਦਈਏ ਤਾਂ ਅਮਰੀਕਾ ਵਰਗੇ ਵਿਕਸਿਤ ਦੇਸ਼ ’ਚ ਹੀ 6 ਮਿਲੀਅਨ ਤੋਂ ਵੱਧ ਮਰਦ ਹਰ ਸਾਲ ਮਾਨਸਿਕ ਬੀਮਾਰੀ ਅਤੇ ਖਾਸ ਤੌਰ ’ਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੁੰਦੇ ਹਨ। ਉਥੇ 3 ਮਿਲੀਅਨ ਮਰਦਾਂ ਨੂੰ ਪੈਨਿਕ ਡਿਸਆਰਡਰ ਹੁੰਦਾ ਹੈ। ਇਥੇ 1.5 ਮਿਲੀਅਨ ਮਰਦਾਂ ਨੂੰ 16 ਤੋਂ 25 ਸਾਲ ਦੀ ਉਮਰ ਵਿਚਕਾਰ ਬਾਇਓਪੋਲਰ ਡਿਸਆਰਡਰ ਨਾਲ ਜੂਝਣਾ ਪੈਂਦਾ ਹੈ। ਉਥੇ 35 ਫੀਸਦੀ ਮਰਦ ਇਟਿੰਗ ਡਿਸਆਰਡਰ ਦਾ ਸ਼ਿਕਾਰ ਹੁੰਦੇ ਹਨ। ਇਹ ਜਾਣਕਾਰੀ ਅਮਰੀਕਾ ਦੇ ਪ੍ਰਸਿੱਧ ਰਿਸਰਚਰ ਬਾਇਨੇ ਹੇਰੀਫਾਰਡ ਨੇ ਮੈਂਟਲ ਹੈਲਥ ਆਫ ਅਮਰੀਕਾ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਆਪਣੀ ਤਾਜ਼ਾ ਰਿਸਰਚ ’ਚ ਦਿੱਤੀ ਪਰ ਮੰਨਿਆ ਗਿਆ ਹੈ ਕਿ ਕਈ ਸਥਿਤੀਆਂ ’ਚ ਤੁਹਾਡੇ ਜੀਨ ਵੀ ਡਿਪ੍ਰੈਸ਼ਨ ਲਈ ਜ਼ਿੰਮੇਵਾਰ ਹੁੰਦੇ ਹਨ। ਜੇਕਰ ਕਿਸੇ ਮਰਦ ਦੀ ਫੈਮਿਲੀ ਹਿਸਟਰੀ ’ਚ ਇਸ ਬੀਮਾਰੀ ਦੇ ਕੇਸ ਰਹੇ ਹੋਣ ਤਾਂ ਉਸ ਦੇ ਤਣਾਓ ’ਚ ਆਉਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ।


Sunny Mehra

Content Editor

Related News