ਗ੍ਰੈਚੁਇਟੀ ਭੁਗਤਾਨ ਐਕਟ ਲਾਗੂ
Thursday, Mar 29, 2018 - 09:32 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ ਗ੍ਰੈਚੁਇਟੀ ਦੀ ਹੱਦ ਵਧਾਉਣ ਅਤੇ ਜਣੇਪਾ ਛੁੱਟੀ ਨੂੰ 26 ਹਫਤਿਆਂ ਤੱਕ ਕਰਨ ਸਬੰਧੀ ਗ੍ਰੈਚੁਇਟੀ ਭੁਗਤਾਨ (ਸੋਧ) ਐਕਟ 2018 ਵੀਰਵਾਰ ਤੋਂ ਲਾਗੂ ਹੋ ਗਿਆ।
ਸੰਸਦ ਨੇ ਸਬੰਧਤ ਬਿੱਲ ਨੂੰ 22 ਮਾਰਚ ਨੂੰ ਪਾਸ ਕੀਤਾ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਬੁੱਧਵਾਰ ਹਸਤਾਖਰ ਕਰਨ ਦੇ ਨਾਲ ਹੀ ਇਸ ਨੇ ਕਾਨੂੰਨ ਦਾ ਰੂਪ ਧਾਰਨ ਕਰ ਲਿਆ। ਸਰਕਾਰ ਨੇ ਵੀਰਵਾਰ ਜਾਰੀ ਕੀਤੇ ਇਕ ਨੋਟੀਫਿਕੇਸ਼ਨ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਵੀਰਵਾਰ ਤੋਂ ਸੇਵਾਮੁਕਤ ਹੋਣ ਵਾਲੇ ਨਿੱਜੀ ਖੇਤਰ ਦੇ ਸਭ ਮੁਲਾਜ਼ਮਾਂ ਨੂੰ ਵਧੀ ਹੋਈ ਗ੍ਰੈਚੁਇਟੀ ਦਾ ਲਾਭ ਮਿਲੇਗਾ।