ਮੀਂਹ ਦਰਮਿਆਨ 4920 ਸ਼ਰਧਾਲੂਆਂ ਦਾ ਇਕ ਹੋਰ ਜਥਾ ਅਮਰਨਾਥ ਯਾਤਰਾ ਲਈ ਰਵਾਨਾ

Wednesday, Jul 19, 2023 - 10:28 AM (IST)

ਜੰਮੂ- ਦੱਖਣੀ ਕਸ਼ਮੀਰ ਦੇ ਹਿਮਾਲਿਆ ਖੇਤਰ 'ਚ ਸਥਿਤ ਅਮਰਨਾਥ ਗੁਫਾ ਮੰਦਰ 'ਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 4920 ਸ਼ਰਧਾਲੂਆਂ ਦਾ ਇਕ ਹੋਰ ਜਥਾ ਮੋਹਲੇਧਾਰ ਮੀਂਹ ਦੇ ਬਾਵਜੂਦ ਬੁੱਧਵਾਰ ਨੂੰ ਜੰਮੂ ਆਧਾਰ ਕੈਂਪ ਤੋਂ ਰਵਾਨਾ ਹੋਇਆ। ਜੰਮੂ ਵਿਚ ਤੜਕੇ ਤੋਂ ਹੀ ਮੋਹਲੇਧਾਰ ਮੀਂਹ ਪੈ ਰਿਹਾ ਹੈ। ਪਹਿਲਗਾਮ ਵੱਲ ਜਾਣ ਵਾਲੇ 2,566 ਸ਼ਰਧਾਲੂ 107 ਵਾਹਨਾਂ ਦੇ ਕਾਫਿਲੇ 'ਚ ਘਾਟੀ ਲਈ ਰਵਾਨਾ ਹੋਏ। ਉੱਥੇ ਹੀ 81 ਵਾਹਨਾਂ ਦਾ ਇਕ ਹੋਰ ਕਾਫਿਲਾ 2,354 ਸ਼ਰਧਾਲੂਆਂ ਨੂੰ ਲੈ ਕੇ ਬਾਲਟਾਲ ਆਧਾਰ ਕੈਂਪ ਲਈ ਰਵਾਨਾ ਹੋਇਆ।

ਦੱਸ ਦੇਈਏ ਕਿ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ 30 ਜੂਨ ਨੂੰ ਰਵਾਨਾ ਹੋਇਆ ਸੀ। ਉਸ ਤੋਂ ਬਾਅਦ ਹੁਣ ਤੱਕ ਕੁੱਲ 1,04,658 ਸ਼ਰਧਾਲੂ ਜੰਮੂ ਆਧਾਰ ਕੈਂਪ ਤੋਂ ਘਾਟੀ ਲਈ ਰਵਾਨਾ ਹੋ ਚੁੱਕੇ ਹਨ। ਦੱਖਣੀ ਕਸ਼ਮੀਰ ਦੇ ਹਿਮਾਲਿਆ ਖੇਤਰ 'ਚ 3,888 ਮੀਟਰ ਦੀ ਉੱਚਾਈ 'ਤੇ ਸਥਿਤ ਗੁਫਾ ਮੰਦਰ ਦੀ 62 ਦਿਨਾ ਸਾਲਾਨਾ ਤੀਰਥ ਯਾਤਰਾ 1 ਜੁਲਾਈ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦੇਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਸ਼ੁਰੂ ਹੋਈ। ਹੁਣ ਤੱਕ 2.51 ਲੱਖ ਸ਼ਰਧਾਲੂ ਅਮਰਨਾਥ ਵਿਚ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਯਾਤਰਾ 31 ਅਗਸਤ ਨੂੰ ਖ਼ਤਮ ਹੋਵੇਗੀ।


Tanu

Content Editor

Related News