ਰੋਹਤਕ ''ਚ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਵੱਡੀ ਕਾਰਵਾਈ

Friday, Feb 14, 2020 - 11:55 AM (IST)

ਰੋਹਤਕ ''ਚ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਵੱਡੀ ਕਾਰਵਾਈ

ਰੋਹਤਕ (ਸੰਜੀਵ)–ਗਰੀਵੈਂਸ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਪੁੱਜੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਆਪਣੀ ਡਿਊਟੀ ਨੂੰ ਠੀਕ ਢੰਗ ਨਾਲ ਅੰਜਾਮ ਨਾ ਦੇਣ ਦੇ ਦੋਸ਼ 'ਚ ਗ੍ਰਾਮੀਣ ਬੈਂਕ ਦੇ ਮੈਨੇਜਰ, ਥਾਣਾ ਸਿਵਲ ਲਾਈਨਜ਼ ਦੇ ਐੱਸ.ਐੱਚ.ਓ. ਅਤੇ 6 ਹੋਰ ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ।

ਦੱਸਣਯੋਗ ਹੈ ਕਿ ਗਰੀਵੈਂਸ ਕਮੇਟੀ ਦੀ ਬੈਠਕ 'ਚ ਮੰਤਰੀ ਨੂੰ ਪਿੰਡ ਲਾਹਲੀ ਦੇ ਲੋਕਾਂ ਨੇ ਦੱਸਿਆ ਕਿ ਜਨਵਰੀ 'ਚ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਤੰਬਰ 2019 'ਚ ਉਨ੍ਹਾਂ ਨੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ 'ਚ ਅਨੁਸੂਚਿਤ ਜਾਤੀ ਅਤੇ ਰੋਜ਼ਗਾਰ ਸਿਰਜਣ ਯੋਜਨਾ ਦੇ ਤਹਿਤ ਪਸ਼ੂ ਧਨ ਲਈ ਅਪਲਾਈ ਕੀਤਾ ਸੀ। ਇਸ ਦੇ ਤਹਿਤ ਮਿਲਣ ਵਾਲਾ ਫੰਡ ਪਿੰਡ ਦੇ ਸਰਵ ਹਰਿਆਣਾ ਗ੍ਰਾਮੀਣ ਬੈਂਕ 'ਚ ਆਇਆ ਹੋਇਆ ਹੈ ਪਰ ਬੈਂਕ ਉਸ ਨੂੰ ਇਹ ਫੰਡ ਨਹੀਂ ਦੇ ਰਿਹਾ। ਇੰਨਾ ਸੁਣਦੇ ਸਾਰ ਹੀ ਵਿੱਜ ਨੇ ਬੈਂਕ ਦੇ ਮੈਨੇਜਰ ਨੂੰ ਸਸਪੈਂਡ ਕਰਨ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਉਹ ਥਾਣਾ ਸਿਵਲ ਲਾਈਨਜ਼ ਪੁੱਜੇ, ਜਿਥੇ ਉਨ੍ਹਾਂ ਨੇ ਡਿਊਟੀ 'ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਐੱਸ.ਐੱਚ.ਓ. ਸਣੇ 6 ਹੋਰ ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ।


author

Iqbalkaur

Content Editor

Related News