ਸ਼ਰਾਬ ਪੀਣ ਲਈ ਨਹੀਂ ਦਿੱਤੇ ਪੈਸੇ, ਪੋਤੇ ਨੇ ਕਰ ਦਿੱਤਾ ਦਾਦੇ ਦਾ ਕ.ਤ.ਲ

Sunday, Nov 17, 2024 - 11:19 AM (IST)

ਨੈਸ਼ਨਲ ਡੈਸਕ- ਇਕ ਪੋਤੇ ਨੇ ਸ਼ਰਾਬ ਪੀਣ ਲਈ ਪੈਸਾ ਨਹੀਂ ਦੇਣ 'ਤੇ ਆਪਣੇ ਦਾਦੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬਿਹਾਰ 'ਚ ਵੈਸ਼ਾਲੀ ਜ਼ਿਲ੍ਹੇ ਦੇ ਮਹਨਾਰ ਥਾਣਾ ਖੇਤਰ 'ਚ ਵਾਪਰੀ। 

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਪੁਲਸ ਸੂਤਰਾਂ ਨੇ ਦੱਸਿਆ ਕਿ ਵਾਸਦੇਵਪੁਰ ਚੰਦੇਲ ਪਿੰਡ ਵਾਸੀ ਰੋਹਿਤ ਕੁਮਾਰ ਨੇ ਸ਼ਨੀਵਾਰ ਦੀ ਰਾਤ ਆਪਣਾ ਦਾਦਾ ਸੇਵਾਮੁਕਤ ਅਧਿਆਪਕ ਸ਼ੰਕਰ ਸਿੰਘ ਤੋਂ ਸ਼ਰਾਬ ਪੀਣ ਲਈ ਪੈਸੇ ਦੀ ਮੰਗ ਕੀਤੀ। ਸ਼ੰਕਰ ਸਿੰਘ ਨੇ ਜਦੋਂ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ, ਉਦੋਂ ਰੋਹਿਤ ਨੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਦੋਸ਼ੀ ਰੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News