ਅਖਿਲੇਸ਼ ਯਾਦਵ ਦਾ ਐਲਾਨ- ਪੱਛਮੀ ਬੰਗਾਲ ਚੋਣਾਂ ''ਚ ਮਮਤਾ ਬੈਨਰਜੀ ਦਾ ਕਰਨਗੇ ਸਮਰਥਨ

Monday, Jan 18, 2021 - 06:55 PM (IST)

ਅਖਿਲੇਸ਼ ਯਾਦਵ ਦਾ ਐਲਾਨ- ਪੱਛਮੀ ਬੰਗਾਲ ਚੋਣਾਂ ''ਚ ਮਮਤਾ ਬੈਨਰਜੀ ਦਾ ਕਰਨਗੇ ਸਮਰਥਨ

ਉੱਤਰ ਪ੍ਰਦੇਸ਼- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਹਰਾਉਣ ਲਈ ਮਮਤਾ ਬੈਨਰਜੀ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ,''ਅਸੀਂ ਪੱਛਮੀ ਬੰਗਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਹਰਾਉਣ ਲਈ, ਮਮਤਾ ਬੈਨਰਜੀ ਦਾ ਸਮਰਥਨ ਕਰਾਂਗੇ।'' ਉਨ੍ਹਾਂ ਨੇ ਅੱਗੇ ਕਿਹਾ ਕਿ ਸਾਲ 2017 'ਚ ਉੱਤਰ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਨੇ ਨਫ਼ਰਤ ਦਾ ਪ੍ਰਚਾਰ ਕਰ ਕੇ ਜਿੱਤ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਸੁਵੇਂਦੂ ਅਧਿਕਾਰੀ ਦੇ ਰੋਡ ਸ਼ੋਅ 'ਚ ਹੰਗਾਮਾ, ਭਾਜਪਾ ਵਰਕਰਾਂ 'ਤੇ ਸੁੱਟੇ ਗਏ ਪੱਥਰ

ਦੱਸਣਯੋਗ ਹੈ ਕਿ ਇਸ ਸਾਲ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਸ ਨੂੰ ਲੈ ਕੇ ਮਮਤਾ ਬੈਨਰਜੀ ਦੀ ਸੱਤਾਧਾਰੀ ਪਾਰਟੀ ਟੀ.ਐੱਮ.ਸੀ. ਅਤੇ ਉਸ ਦੀ ਵਿਰੋਧੀ ਭਾਜਪਾ ਚੋਣਾਂ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਾਲ 2019 'ਚ ਹੋਈਆਂ ਲੋਕ ਸਭਾ ਚੋਣਾਂ 'ਚ ਪੱਛਮੀ ਬੰਗਾਲ 'ਚ 42 'ਚੋਂ 18 ਸੀਟਾਂ ਜਿੱਤ ਕੇ ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਯਕੀਨੀ ਤੌਰ 'ਤੇ ਪਾਰਟੀ ਆਪਣੇ ਪ੍ਰਦਰਸ਼ਨ ਨੂੰ ਵਿਧਾਨ ਸਭਾ ਚੋਣਾਂ 'ਚ ਵੀ ਜਾਰੀ ਰੱਖਣਾ ਚਾਹੇਗੀ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News