ਪਾਕਿਸਤਾਨੀ ਹਮਲਿਆਂ ਦਰਮਿਆਨ ਤਿਆਰੀ! ਅੱਜ 3 ਵਜੇ ਵਜੇਗਾ ''ਸਾਇਰਨ''

Friday, May 09, 2025 - 01:42 PM (IST)

ਪਾਕਿਸਤਾਨੀ ਹਮਲਿਆਂ ਦਰਮਿਆਨ ਤਿਆਰੀ! ਅੱਜ 3 ਵਜੇ ਵਜੇਗਾ ''ਸਾਇਰਨ''

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਹਨ। ਵੀਰਵਾਰ ਰਾਤ ਨੂੰ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿਚ ਹਮਲੇ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਦੀ ਇਸ ਬੌਖਲਾਹਟ ਨੂੰ ਵੇਖਦੇ ਹੋਏ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ 3 ਵਜੇ ਟੈਸਟਿੰਗ ਦੇ ਤੌਰ 'ਤੇ 'ਏਅਰ ਰੇਡ ਸਾਇਰਨ' ਵਜਾਇਆ ਜਾਵੇਗਾ। ਜ਼ਿਲ੍ਹਾ ਮੈਜਿਸਟ੍ਰੇਟ (ਸੈਂਟਰਲ) ਜੀ. ਸੁਧਾਕਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਈ.ਟੀ.ਓ. ਵਿਖੇ ਪੀ.ਡਬਲਯੂ.ਡੀ. ਹੈੱਡਕੁਆਰਟਰ ਵਿਖੇ ਲਗਾਏ ਗਏ ਏਅਰ ਰੇਡ ਸਾਇਰਨ ਦੀ ਟੈਸਟਿੰਗ ਸਿਵਲ ਡਿਫੈਂਸ ਡਾਇਰੈਕਟੋਰੇਟ ਵਲੋਂ  ਕੀਤੀ ਜਾਵੇਗੀ।

ਟੈਸਟਿੰਗ ਲਗਭਗ 3 ਵਜੇ ਸ਼ੁਰੂ ਹੋਵੇਗੀ ਅਤੇ 15-20 ਮਿੰਟ ਤੱਕ ਚੱਲੇਗੀ। ਅਧਿਕਾਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਇਰਨ ਕਾਰਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਇਹ ਸਿਰਫ ਟੈਸਟਿੰਗ ਲਈ ਵਜਾਇਆ ਜਾਵੇਗਾ। ਇਸ ਤੋਂ ਪਹਿਲਾਂ 7 ਮਈ ਨੂੰ ਦਿੱਲੀ ਵਿਚ ਕਈ ਥਾਵਾਂ 'ਤੇ ਮੌਕ ਡ੍ਰਿਲ ਕੀਤੇ ਗਏ ਸਨ ਅਤੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਹਵਾਈ ਹਮਲਿਆਂ ਦੀ ਸਥਿਤੀ ਵਿਚ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।

ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਣ ਮਗਰੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮਹੱਤਵਪੂਰਨ ਥਾਵਾਂ 'ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬਾਜ਼ਾਰ, ਰੇਲਵੇ ਸਟੇਸ਼ਨ, ਮਾਲ, ਪਾਰਕ ਅਤੇ ਮੈਟਰੋ ਸਟੇਸ਼ਨ ਸਮੇਤ ਵੱਧ ਆਵਾਜਾਈ ਵਾਲੇ ਖੇਤਰਾਂ ਵਿਚ ਵੀ ਚੌਕਸੀ ਵਧਾ ਦਿੱਤੀ ਹੈ। ਵੱਧਦੇ ਤਣਾਅ ਵਿਚਾਲੇ ਵੀਰਵਾਰ ਰਾਤ ਦਿੱਲੀ ਪੁਲਸ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ  ਕਰ ਦਿੱਤੀਆਂ ਗਈਆਂ ਹਨ।


author

Tanu

Content Editor

Related News