ਵੱਡੀ ਖ਼ਬਰ ; ਲੰਡਨ ਲਈ ਰਵਾਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼
Friday, Jun 13, 2025 - 10:47 AM (IST)

ਨੈਸ਼ਨਲ ਡੈਸਕ- ਬੀਤੇ ਦਿਨ ਅਹਿਮਦਾਬਾਦ ਸਥਿਤ ਸਰਦਾਰ ਵੱਲਭ ਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਕੁਝ ਪਲ ਬਾਅਦ ਹੀ ਏਅਰ ਇੰਡੀਆ ਦੀ ਫਲਾਈਟ ਕ੍ਰੈਸ਼ ਹੋ ਗਈ ਤੇ ਮੈਡੀਕਲ ਕਾਲਜ ਦੇ ਹੋਸਟਲ ਦੀ ਛੱਤ 'ਚ ਜਾ ਵੱਜਾ, ਜਿਸ ਕਾਰਨ ਜਹਾਜ਼ 'ਚ ਸਵਾਰ 242 'ਚੋਂ 241 ਯਾਤਰੀਆਂ ਸਣੇ ਕੁੱਲ 265 ਲੋਕਾਂ ਦੀ ਮੌਤ ਹੋ ਗਈ। ਇਸ ਮਗਰੋਂ ਏਅਰ ਇੰਡੀਆ ਨੇ ਅਹਿਮਦਾਬਾਦ ਏਅਰਪੋਰਟ ਤੋਂ ਉਡਾਣਾਂ ਨੂੰ ਕੁਝ ਸਮੇਂ ਲਈ ਰੱਦ ਕਰਨ ਦਾ ਐਲਾਨ ਕੀਤਾ ਸੀ।
ਇਸ ਹਾਦਸੇ ਮਗਰੋਂ ਸ਼ੁੱਕਰਵਾਰ ਸਵੇਰੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਤੋਂ ਏਅਰ ਇੰਡੀਆ ਦਾ ਇਕ ਜਹਾਜ਼ ਏ.ਆਈ.ਸੀ.129, ਜੋ ਕਿ ਲੰਡਨ ਜਾਣ ਲਈ ਰਵਾਨਾ ਹੋਇਆ ਸੀ, 3 ਘੰਟੇ ਬਾਅਦ ਅਚਾਨਕ ਵਾਪਸ ਮੁੰਬਈ ਏਅਰਪੋਰਟ 'ਤੇ ਵਾਪਸ ਆ ਗਿਆ ਹੈ। ਹਾਲਾਂਕਿ ਇਹ ਜਹਾਜ਼ ਕਿਉਂ ਵਾਪਸ ਆਇਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
Air India flight AIC129, which took off early morning today from Mumbai for London, is returning to Mumbai, according to Flightradar24. More details are awaited. pic.twitter.com/BmRtlkmaut
— Press Trust of India (@PTI_News) June 13, 2025
ਜ਼ਿਕਰਯੋਗ ਹੈ ਕਿ ਬੀਤੇ ਦਿਨ ਏਅਰ ਇੰਡੀਆ ਦੀ ਫਲਾਈਟ, ਜੋ ਕਿ ਕ੍ਰੈਸ਼ ਹੋਈ ਸੀ, 'ਚ 230 ਯਾਤਰੀਆਂ ਤੋਂ ਇਲਾਵਾ 12 ਕ੍ਰੂ ਮੈਂਬਰ ਵੀ ਸ਼ਾਮਲ ਸਨ। ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਮੈਡੀਕਲ ਕਾਲਜ ਦੇ ਹੋਸਟਲ 'ਤੇ ਜਾ ਡਿੱਗਾ, ਜਿਸ ਕਾਰਨ ਸਾਰੇ ਜਹਾਜ਼ ਸਵਾਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਵਿਜੈ ਰੁਪਾਨੀ ਵੀ ਸ਼ਾਮਲ ਸਨ।
ਇਨ੍ਹਾਂ ਯਾਤਰੀਆਂ 'ਚੋਂ ਸਿਰਫ਼ ਇਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਹੀ ਬਚਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਜਹਾਜ਼ ਜਿਸ ਹੋਸਟਲ 'ਤੇ ਕ੍ਰੈਸ਼ ਹੋਇਆ, ਉੱਥੇ ਮੌਜੂਦ ਕਈ ਡਾਕਟਰਾਂ ਦੀ ਵੀ ਮੌਤ ਹੋ ਗਈ ਹੈ। ਇਨ੍ਹਾਂ ਸਾਰੇ ਪੀੜਤ ਪਰਿਵਾਰਾਂ ਲਈ ਟਾਟਾ ਗਰੁੱਪ ਨੇ 1-1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e