Air India Express ਨੇ ਸ਼ੁਰੂ ਕੀਤੀਆਂ 6 ਨਵੀਂਆਂ ਉਡਾਣਾਂ, ਇਨ੍ਹਾਂ ਸ਼ਹਿਰਾਂ 'ਚ ਮਿਲੇਗੀ ਸਹੂਲਤ
Tuesday, Aug 13, 2024 - 07:23 PM (IST)
ਨਵੀਂ ਦਿੱਲੀ/ਕੋਲਕਾਤਾ : ਏਅਰ ਇੰਡੀਆ ਐਕਸਪ੍ਰੈਸ ਨੇ ਆਪਣੇ ਘਰੇਲੂ ਨੈੱਟਵਰਕ ਨੂੰ ਮਜ਼ਬੂਤ ਕਰਦੇ ਹੋਏ ਰੋਜ਼ਾਨਾ ਛੇ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ 'ਚ ਚੇਨਈ ਅਤੇ ਕੋਲਕਾਤਾ ਤੋਂ ਉਡਾਣਾਂ ਵੀ ਸ਼ਾਮਲ ਹਨ। ਏਅਰਲਾਈਨ ਕੰਪਨੀ ਨੇ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਨਵੀਆਂ ਉਡਾਣਾਂ 'ਚ ਕੋਲਕਾਤਾ ਤੋਂ ਦੋ, ਚੇਨਈ ਤੋਂ ਤਿੰਨ ਅਤੇ ਗੁਹਾਟੀ-ਜੈਪੁਰ ਮਾਰਗ 'ਤੇ ਪਹਿਲੀ ਸਿੱਧੀ ਉਡਾਣ ਸ਼ਾਮਲ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਆਂ ਉਡਾਣਾਂ ਚੇਨਈ-ਭੁਵਨੇਸ਼ਵਰ, ਚੇਨਈ-ਬਾਗਡੋਗਰਾ, ਚੇਨਈ-ਤਿਰੂਵਨੰਤਪੁਰਮ, ਕੋਲਕਾਤਾ-ਵਾਰਾਨਸੀ, ਕੋਲਕਾਤਾ-ਗੁਹਾਟੀ ਅਤੇ ਗੁਹਾਟੀ-ਜੈਪੁਰ ਰੂਟਾਂ 'ਤੇ ਸ਼ੁਰੂ ਕੀਤੀਆਂ ਗਈਆਂ ਹਨ। ਕੋਲਕਾਤਾ-ਵਾਰਾਣਸੀ ਫਲਾਈਟ ਸਵੇਰੇ 7:40 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9:05 ਵਜੇ ਵਾਰਾਣਸੀ ਪਹੁੰਚੇਗੀ, ਜਦੋਂ ਕਿ ਵਾਪਸੀ ਦੀ ਉਡਾਣ ਵਾਰਾਣਸੀ ਤੋਂ ਸਵੇਰੇ 9:40 ਵਜੇ ਰਵਾਨਾ ਹੋਵੇਗੀ ਅਤੇ 11:10 ਵਜੇ ਕੋਲਕਾਤਾ ਪਹੁੰਚੇਗੀ। ਕੋਲਕਾਤਾ-ਗੁਹਾਟੀ ਫਲਾਈਟ ਦੁਪਹਿਰ 12.10 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1.25 'ਤੇ ਗੁਹਾਟੀ ਉਤਰੇਗੀ, ਜਦਕਿ ਵਾਪਸੀ ਦੀ ਉਡਾਣ ਗੁਹਾਟੀ ਤੋਂ ਦੁਪਹਿਰ 1.55 'ਤੇ ਰਵਾਨਾ ਹੋਵੇਗੀ ਅਤੇ ਰੋਜ਼ਾਨਾ ਸ਼ਾਮ 4.35 ਵਜੇ ਕੋਲਕਾਤਾ ਪਹੁੰਚੇਗੀ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਪੰਜ ਰੂਟ ਏਅਰਲਾਈਨ ਦੇ ਵਧਦੇ ਨੈੱਟਵਰਕ ਲਈ ਨਵੇਂ ਹਨ। ਚੇਨਈ-ਤਿਰੂਵਨੰਤਪੁਰਮ ਰੂਟ 'ਤੇ ਵਧਦੀ ਮੰਗ ਨੂੰ ਪੂਰਾ ਕਰਨ ਲਈ, ਜਿੱਥੇ ਪਹਿਲਾਂ ਦੋ ਹਫਤਾਵਾਰੀ ਉਡਾਣਾਂ ਸਨ, ਏਅਰਲਾਈਨ ਨੇ ਹੁਣ ਇੱਕ ਵਾਧੂ ਰੋਜ਼ਾਨਾ ਸੇਵਾ ਸ਼ੁਰੂ ਕੀਤੀ ਹੈ, ਜਿਸ ਨਾਲ ਹਫ਼ਤੇ ਵਿੱਚ ਕੁੱਲ ਉਡਾਣਾਂ ਦੀ ਗਿਣਤੀ ਨੌਂ ਹੋ ਗਈ ਹੈ। ਟਾਟਾ ਗਰੁੱਪ ਦੀ ਇਕਾਈ ਏਅਰ ਇੰਡੀਆ ਐਕਸਪ੍ਰੈਸ 82 ਜਹਾਜ਼ਾਂ ਦੇ ਫਲੀਟ ਨਾਲ ਰੋਜ਼ਾਨਾ 380 ਤੋਂ ਵੱਧ ਉਡਾਣਾਂ ਚਲਾਉਂਦੀ ਹੈ। ਇਨ੍ਹਾਂ ਵਿੱਚ 54 ਬੋਇੰਗ 737 ਅਤੇ 28 ਏਅਰਬੱਸ ਏ320 ਜਹਾਜ਼ ਸ਼ਾਮਲ ਹਨ।