ਰਨਵੇਅ ''ਤੇ ਆਪਸ ''ਚ ਟਕਰਾਏ Air India ਤੇ IndiGo ਦੇ ਜਹਾਜ਼, ਅਹਿਮਦਾਬਾਦ ਏਅਰਪੋਰਟ ''ਤੇ ਮਚੀ ਸਨਸਨੀ
Thursday, Jun 25, 2026 - 09:53 AM (IST)
ਨੈਸ਼ਨਲ ਡੈਸਕ : ਅਹਿਮਦਾਬਾਦ ਹਵਾਈ ਅੱਡੇ 'ਤੇ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਪਾਰਕਿੰਗ ਬੇਅ ਦੇ ਨੇੜੇ ਪਹੁੰਚਣ ਵੇਲੇ ਏਅਰ ਇੰਡੀਆ ਦਾ ਇਕ ਜਹਾਜ਼ ਉਡਾਣ ਸਮੇਂ ਗਲਤ ਦਿਸ਼ਾ ਵੱਲ ਨੂੰ ਮੁੜ ਗਿਆ, ਜਿਸ ਕਾਰਨ ਉਹ ਇੰਡੀਗੋ ਦੀ ਇੱਕ ਉਡਾਣ ਦੇ ਸਾਹਮਣੇ ਆ ਗਿਆ। ਹਾਲਾਂਕਿ, ਅਜਿਹਾ ਦ੍ਰਿਸ਼ ਦੇਖ ਕੇ ਦੋਵੇਂ ਜਹਾਜ਼ ਇੱਕ ਦੂਜੇ ਤੋਂ ਸੁਰੱਖਿਅਤ ਦੂਰੀ 'ਤੇ ਰੁਕ ਗਏ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।
ਪੜ੍ਹੋ ਇਹ ਵੀ - 'ਦੇਵੀ-ਦੇਵਤਿਆਂ ਤੇ ਭਾਰਤ ਮਾਤਾ ਦੇ ਨਾਂ ’ਤੇ ਸਹੁੰ ਨਹੀਂ ਚੁੱਕੀ ਜਾ ਸਕਦੀ', ਕੇਰਲ ਹਾਈ ਕੋਰਟ ਦਾ ਅਹਿਮ ਫੈਸਲਾ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਮੁੰਬਈ ਜਾਣ ਵਾਲੀ ਇੰਡੀਗੋ ਦੀ ਫਲਾਈਟ ਉਡਾਣ ਭਰਨ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਅਚਾਨਕ ਏਅਰ ਇੰਡੀਆ ਦਾ ਜਹਾਜ਼ ਗਲਤ ਦਿਸ਼ਾ ਵਿਚ ਮੁੜ ਗਿਆ। ਇਸ ਨਾਲ ਉਹ ਉਸ ਟੈਕਸੀਵੇਅ 'ਤੇ ਉਤਰ ਗਿਆ, ਜਿਥੇ ਇੰਡੀਗੋ ਦੀ ਉਡਾਣ ਮੌਜੂਦ ਸੀ। ਸੂਤਰਾਂ ਅਨੁਸਾਰ, ਦੋਵੇਂ ਜਹਾਜ਼ ਟੈਕਸੀਵੇਅ 'ਤੇ ਇੱਕ ਦੂਜੇ ਤੋਂ ਲਗਭਗ 200 ਮੀਟਰ ਦੀ ਸੁਰੱਖਿਅਤ ਦੂਰੀ 'ਤੇ ਸਮੇਂ ਸਿਰ ਰੁਕ ਗਏ।
ਪੜ੍ਹੋ ਇਹ ਵੀ - ਭਾਰੀ ਮੀਂਹ ਕਾਰਨ ਹੋਈ Landslide, ਅਰੁਣਾਚਲ ਪ੍ਰਦੇਸ਼ 'ਚ ਅਚਾਨਕ ਆਇਆ ਹੜ੍ਹ, 3 ਲੋਕ ਲਾਪਤਾ
ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, "ਸਾਨੂੰ ਉਸ ਘਟਨਾ ਦੀ ਜਾਣਕਾਰੀ ਹੈ, ਜਿਸ ਵਿਚ 24 ਜੂਨ ਨੂੰ ਮੁੰਬਈ ਤੋਂ ਅਹਿਮਦਾਬਾਦ ਜਾ ਰਹੀ ਸਾਡੀ AI 2493 ਫਲਾਈਟ ਨੇ ਲੈਂਡਿੰਗ ਤੋਂ ਬਾਅਦ ਪਾਰਕਿੰਗ ਬੇਅ ਦੇ ਨੇੜੇ ਪਹੁੰਚਦੇ ਸਮੇਂ ਗਲਤ ਮੁੜ ਗਈ ਸੀ।" ਏਅਰਲਾਈਨ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਯਾਤਰੀ ਅਤੇ ਚਾਲਕ ਦਲ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਬਾਅਦ ਵਿੱਚ ਸੁਰੱਖਿਅਤ ਢੰਗ ਨਾਲ ਇੱਕ ਪਾਰਕਿੰਗ ਬੇਅ ਵਿੱਚ ਲਿਜਾਇਆ ਗਿਆ। ਏਅਰ ਇੰਡੀਆ ਨੇ ਕਿਹਾ, "ਰੈਗੂਲੇਟਰੀ ਅਥਾਰਟੀ ਨੂੰ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
