ਹਵਾਈ ਫੌਜ ਅਧਿਕਾਰੀ ਦੇ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ, ਮੂੰਹ ''ਤੇ ਕੀਤਾ ਪਿਸ਼ਾਬ

10/18/2019 2:38:21 PM

ਭਿਲਾਈ— ਛੱਤੀਸਗੜ੍ਹ ਦੇ ਭਿਲਾਈ 'ਚ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਕੁੜੀ ਦੇ ਉਦਯੋਗਪਤੀ ਪਰਿਵਾਰ ਵਾਲਿਆਂ ਨੇ ਹਵਾਈ ਫੌਜ ਅਧਿਕਾਰੀ ਦੇ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਅਧਿਕਾਰੀ ਦੇ ਪਿਤਾ ਨੂੰ ਮਲ ਖਿਲਾਇਆ ਅਤੇ ਉਸ ਦੇ ਉੱਪ ਸ਼ਰੇਆਮ ਪਿਸ਼ਾਬ ਵੀ ਕੀਤਾ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੀ ਪੁਲਸ ਨੇ ਭਾਰੀ ਦਬਾਅ ਤੋਂ ਬਾਅਦ ਆਖਰਕਾਰ ਸ਼ਿਕਾਇਤ ਦਰਜ ਕਰ ਲਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਹਿਰੂ ਨਗਰ ਵਾਸੀ ਯੋਗਰਾਜ ਅਗਰਵਾਲ ਦੇ ਗਵਾਲੀਅਰ 'ਚ ਤਾਇਨਾਤ ਹਵਾਈ ਫੌਜ ਅਧਿਕਾਰੀ ਬੇਟੇ ਅੰਕਿਤ ਅਗਰਵਾਲ ਨੇ ਉਦਯੋਗਪਤੀ ਬੰਸ਼ੀ ਅਗਰਵਾਲ ਦੀ ਮੈਡੀਕਲ ਦੀ ਪੜ੍ਹਾਈ ਕਰ ਰਹੀ ਬੇਟੀ ਨਾਲ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ ਕਰ ਲਿਆ। ਪਰਿਵਾਰ ਵਾਲਿਆਂ ਅਨੁਸਾਰ ਕੁੜੀ ਖੁਦ ਦੌੜ ਕੇ ਅੰਕਿਤ ਕੋਲ 10 ਅਕਤੂਬਰ ਨੂੰ ਪਹੁੰਚੀ ਅਤੇ ਗਵਾਲੀਅਰ 'ਚ ਹੀ ਵਿਆਹ ਕੀਤਾ।

ਇਸ ਦੀ ਜਾਣਕਾਰੀ ਮਿਲਣ ਦੇ ਬਾਅਦ ਤੋਂ ਹੀ ਬੰਸ਼ੀ ਅਗਰਵਾਲ ਨਾਰਾਜ਼ ਸੀ। ਯੋਗਰਾਜ ਅਗਰਵਾਲ ਭਿਲਾਈ ਤੋਂ ਵੀਰਵਾਰ ਨੂੰ ਆਪਣੇ ਦਫ਼ਤਰ ਲਈ ਕਾਰ 'ਤੇ ਨਿਕਲੇ ਸਨ ਕਿ ਰਸਤੇ 'ਚ ਬੰਸ਼ੀ ਨੇ ਆਪਣੀ ਕਾਰ ਨੂੰ ਲਗਾ ਕੇ ਉਨ੍ਹਾਂ ਦੀ ਕਾਰ ਰੋਕ ਦਿੱਤੀ। ਉਸ ਤੋਂ ਬਾਅਦ ਬੰਸ਼ੀ ਨਾਲ ਵਿਨੋਦ, ਆਸ਼ੀਸ਼ ਗੁਪਤਾ ਸਮੇਤ 5-6 ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਦੀ ਟੀ-ਸ਼ਰਟ ਉਤਾਰ ਕੇ ਕੁੱਟਦੇ ਰਹੇ। ਇਸ ਦੌਰਾਨ ਮਲ ਵੀ ਖਾਣ ਲਈ ਮਜ਼ਬੂਰ ਕੀਤਾ ਅਤੇ ਚਿਹਰੇ 'ਤੇ ਪਿਸ਼ਾਬ ਵੀ ਕਰ ਦਿੱਤਾ। ਉਨ੍ਹਾਂ ਦੇ ਚਿਹਰੇ 'ਤੇ ਕਾਲਿਖ ਵੀ ਲਗਾਈ ਗਈ। ਪੀੜਤ ਅਨੁਸਾਰ ਦੋਸ਼ੀ ਉਦਯੋਗਪਤੀ ਭਿਲਾਈ ਅਗਰਵਾਲ ਸਮਾਜ ਦਾ ਮੁਖੀ ਵੀ ਹੈ। ਆਰਥਿਕ ਰੂਪ ਨਾਲ ਕਾਫ਼ੀ ਮਜ਼ਬੂਤ ਹੋਣ ਕਾਰਨ ਦੋਸ਼ੀ ਵਿਰੁੱਧ ਕਾਫੀ ਮੁਸ਼ਕਲਾਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ। ਫਿਲਹਾਲ ਪੁਲਸ ਨੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਹੈ ਅਤੇ ਅਧਿਕਾਰੀ ਕਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਰ ਰਹੇ ਹਨ।


DIsha

Edited By DIsha