ਜਹਾਜ਼ ਹਾਦਸਾ: ਮਾਰੇ ਗਏ 265 ਲੋਕਾਂ ''ਚੋਂ 6 ਦੀ ਹੋਈ ਪਛਾਣ, ਪਰਿਵਾਰਾਂ ਨੂੰ ਸੌਂਪੀਆਂ ਗਈਆਂ ਲਾਸ਼ਾਂ

Friday, Jun 13, 2025 - 01:25 PM (IST)

ਜਹਾਜ਼ ਹਾਦਸਾ: ਮਾਰੇ ਗਏ 265 ਲੋਕਾਂ ''ਚੋਂ 6 ਦੀ ਹੋਈ ਪਛਾਣ, ਪਰਿਵਾਰਾਂ ਨੂੰ ਸੌਂਪੀਆਂ ਗਈਆਂ ਲਾਸ਼ਾਂ

ਅਹਿਮਦਾਬਾਦ- ਅਹਿਮਦਾਬਾਦ ਵਿਚ ਹੋਏ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ 'ਚੋਂ 6 ਦੀ ਸ਼ਨਾਖ਼ਤ ਹੋ ਗਈ ਹੈ। ਜਿਸ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਹੋਏ ਹਾਦਸੇ ਮਗਰੋਂ ਘੱਟੋ-ਘੱਟ 265 ਲਾਸ਼ਾਂ ਦਾ ਪੋਸਟਮਾਰਟਮ ਲਈ ਅਹਿਮਦਾਬਾਦ ਸਿਵਲ ਹਸਪਤਾਲ ਭੇਜਿਆ ਗਿਆ। 

ਲਾਸ਼ਾਂ ਦੀ ਪਛਾਣ ਲਈ ਹੋਵੇਗਾ  DNA ਟੈਸਟ

ਇੰਸਪੈਕਟਰ ਚਿਰਾਗ ਗੋਸਾਈ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਸਿਰਫ਼ 6 ਦੀ ਪਛਾਣ ਕੀਤੀ ਜਾ ਸਕੀ ਹੈ ਕਿਉਂਕਿ ਉਨ੍ਹਾਂ ਦੇ ਚਿਹਰੇ ਅਜੇ ਵੀ ਪਛਾਣੇ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਬਾਕੀ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਸੀ, ਇਸ ਲਈ ਉਨ੍ਹਾਂ ਦੀ ਪਛਾਣ ਕਰਨ ਲਈ DNA ਟੈਸਟ ਕੀਤੇ ਜਾ ਰਹੇ ਹਨ।  ਪੋਸਟਮਾਰਟਮ ਰੂਮ ਵਿਚ ਮਾਮਲੇ ਦੀ ਦੇਖ ਰਹੇ ਗੋਸਾਈ ਨੇ ਕਿਹਾ ਕਿ ਅਸੀਂ 6 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਅਸੀਂ ਲਾਸ਼ਾਂ ਦੀ ਪਛਾਣ ਕਰਨ ਲਈ DNA ਨਮੂਨੇ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੂਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਦੀ ਪਛਾਣ ਕੀਤੀ ਜਾ ਸਕੇ।

DNA ਨਮੂਨਿਆਂ ਨੂੰ ਮਿਲਾਉਣ ਲਈ ਲੱਗਣਗੇ 72 ਘੰਟੇ

ਇੰਸਪੈਕਟਰ ਨੇ ਕਿਹਾ ਕਿ 215 ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਆਪਣੇ ਨਮੂਨੇ ਦੇਣ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਪੋਸਟਮਾਰਟਮ ਰੂਮ ਵਿਚ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਨ੍ਹਾਂ ਨੂੰ DNA ਨਮੂਨੇ ਦੇਣ ਲਈ ਬੀਜੇ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ। ਇੰਸਪੈਕਟਰ ਨੇ ਕਿਹਾ DNA ਨਮੂਨਿਆਂ ਨੂੰ ਮਿਲਾਉਣ ਦੀ ਪ੍ਰਕਿਰਿਆ ਨੂੰ ਪੂਰਾ ਹੋਣ 'ਚ ਲਗਭਗ 72 ਘੰਟੇ ਲੱਗਣਗੇ। ਇਕ ਵਾਰ ਮੇਲ ਹੋ ਜਾਣ ਤੋਂ ਬਾਅਦ ਲਾਸ਼ਾਂ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ।
 
242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਸੀ ਕ੍ਰੈਸ਼

ਦੱਸ ਦੇਈਏ ਕਿ ਬੋਇੰਗ 787 ਡ੍ਰੀਮਲਾਈਨਰ (AI171) ਜਹਾਜ਼ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਮੇਘਨਾਨੀ ਨਗਰ ਖੇਤਰ ਵਿਚ ਇਕ ਮੈਡੀਕਲ ਕਾਲਜ ਕੈਂਪਸ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਵਿਚ ਸਿਰਫ਼ ਇਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਬਚਿਆ। ਮੈਡੀਕਲ ਕਾਲਜ ਕੈਂਪਸ ਦੇ ਕਈ ਡਾਕਟਰ ਵਿਚ ਇਸ ਹਾਦਸੇ ਵਿਚ ਮਾਰੇ ਗਏ ਹਨ।
 


author

Tanu

Content Editor

Related News