ਪ੍ਰਿਯੰਕਾ ਤੋਂ ਬਾਅਦ ਸੋਨੀਆ ਪਹੁੰਚੀ ਸ਼ਿਮਲਾ, 2-3 ਦਿਨ ਇੱਥੇ ਹੀ ਰੁਕਣ ਦਾ ਪ੍ਰੋਗਰਾਮ
Wednesday, Sep 18, 2024 - 11:05 AM (IST)
ਸ਼ਿਮਲਾ (ਵਾਰਤਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਮੰਗਲਵਾਰ ਦੁਪਹਿਰ ਰਾਜਧਾਨੀ ਸ਼ਿਮਲਾ ਪਹੁੰਚੀ। ਸ਼ਿਮਲਾ ਨੇੜੇ ਛਰਾਬੜਾ 'ਚ ਸੋਨੀਆ ਗਾਂਧੀ ਦੀ ਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਘਰ ਹੈ। ਪ੍ਰਿਯੰਕਾ ਗਾਂਧੀ ਬੀਤੇ ਐਤਵਾਰ ਨੂੰ ਇੱਥੇ ਪਹੁੰਚ ਗਈ ਸੀ। ਹੁਣ ਸੋਨੀਆ ਗਾਂਧੀ ਵੀ ਪ੍ਰਿਯੰਕਾ ਨਾਲ ਇੱਥੇ ਹੀ ਰੁਕੀ ਹੈ। ਮੰਗਲਵਾਰ ਦੁਪਹਿਰ ਨੂੰ ਚੰਡੀਗੜ੍ਹ ਤੋਂ ਸੜਕ ਮਾਰਗ ਤੋਂ ਹੁੰਦੇ ਹੋਏ ਸੋਨੀਆ ਛਰਾਬੜਾ ਪਹੁੰਚੀ। ਅਗਲੇ 2-3 ਦਿਨ ਦੋਹਾਂ ਦਾ ਇੱਥੇ ਹੀ ਰੁਕਣ ਦਾ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ : 5 ਸਾਲ ਵੀ ਨਹੀਂ ਚਲਿਆ 42 ਕਰੋੜ ਦਾ ਪੁਲ, ਹੁਣ ਤੋੜਨ 'ਚ ਖਰਚ ਹੋਣਗੇ 52 ਕਰੋੜ
ਪਾਰਟੀ ਸੂਤਰਾਂ ਨੇ ਦੱਸਿਆ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਵੀ ਪ੍ਰਿਯੰਕਾ ਗਾਂਧੀ ਸ਼ਿਮਲਾ ਤੋਂ ਹੀ ਜਾਵੇਗੀ। ਪ੍ਰਿਯੰਕਾ ਅਤੇ ਸੋਨੀਆ ਦੇ ਸ਼ਿਮਲਾ ਪਹੁੰਚਦੇ ਹੀ ਛਰਾਬੜਾ ਕੋਲ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਗਏ ਹਨ। ਉੱਥੇ ਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਛਰਾਬੜਾ ਜਾ ਕੇ ਦੋਹਾਂ ਨੇਤਾਵਾਂ ਨਾਲ ਮੁਲਾਕਾਤ ਕਰ ਸਕਦੇ ਹਨ। ਪ੍ਰਿਯੰਕਾ ਗਾਂਧੀ ਐਤਵਾਰ ਦੁਪਹਿਰ ਸ਼ਿਮਲਾ ਆਈ ਸੀ। ਪਰਿਵਾਰ ਦੇ ਹੋਰ ਮੈਂਬਰ ਵੀ ਸ਼ਿਮਲਾ ਛੁੱਟੀਆਂ ਮਨਾਉਣ ਲਈ ਆਏ ਹੋਏ ਹਨ। ਪਰਿਵਾਰ ਦਾ ਇਹ ਨਿੱਜੀ ਦੌਰਾ ਹੈ। ਸੋਨੀਆ ਅਤੇ ਪ੍ਰਿਯੰਕਾ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਟਾਰ ਪ੍ਰਚਾਰਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8