ਜਾਣੋ ਕਿਵੇਂ ਇਹ 2 ਦੋਸਤ ਨੌਕਰੀ ਜਾਣ ਤੋਂ ਬਾਅਦ ਬਣੇ 3 ਰੈਸਟੋਰੈਂਟਾਂ ਦੇ ਮਾਲਕ

09/24/2020 3:20:26 AM

ਅਯੁੱਧਿਆ - ਨੌਕਰੀ ਚਲੇ ਜਾਣ ਦਾ ਦੁੱਖ ਉਹ ਹੀ ਜਾਨ ਸਕਦਾ ਹੈ ਜਿਸ ਨੇ ਕਦੇ ਨੌਕਰੀ ਕੀਤੀ ਹੋਵੇ। ਨੌਕਰੀ ਦੀ ਅਹਮਿਅਤ ਕੀ ਹੁੰਦੀ ਹੈ ਇਹ ਉਸਨੂੰ ਹੀ ਪਤਾ ਹੋਵੇਗਾ ਜਿਸ ਨੇ ਕਦੇ ਪੈਰ ਘਸੇ ਹੋਣ ਉਸ ਨੌਕਰੀ ਨੂੰ ਪਾਉਣ ਲਈ ਪਰ ਰੁੱਕਣਾ ਮਨਾ ਹੈ। ਯੂ.ਪੀ. ਦੇ ਅਯੁੱਧਿਆ ਦੇ ਦੋ ਦੋਸਤ, ਸੁਲਤਾਨ ਅਤੇ ਰੋਹਿਤ। ਇੱਕ ਹਿੰਦੂ, ਦੂਜਾ ਮੁਸਲਮਾਨ…ਪਰ ਉਸ ਤੋਂ ਪਹਿਲਾਂ ਦੋਵੇਂ ਚੰਗੇ ਦੋਸਤ ਹਨ। ਦੋਵੇਂ ਹੀ ਇੱਕ ਟੈਲੀਕਾਮ ਕੰਪਨੀ 'ਚ ਕੰਮ ਕਰਦੇ ਸਨ ਪਰ ਨੌਕਰੀ ਚੱਲੀ ਗਈ। ਮੈਨੇਜਰ ਲੈਵਲ ਦਾ ਕੰਮ ਸੀ। ਨੌਕਰੀ ਗਈ ਹੈ ਰੁੱਕ ਤਾਂ ਸਕਦੇ ਨਹੀਂ। ਕਰਨਾ ਤਾਂ ਕੁੱਝ ਹੋਵੇਗਾ। ਨੌਕਰੀ ਜਾਣ ਤੋਂ ਬਾਅਦ ਫਿਰ ਉਨ੍ਹਾਂ ਨੇ ਸ਼ੁਰੂ ਕੀਤਾ ਟਿਫਿਨ ਬਿਜਨੈਸ। ਅੱਜ ਦੋਵੇਂ ਤਿੰਨ ਰੈਸਟੋਰੈਂਟ ਦੇ ਮਾਲਕ ਹਨ।

2018 'ਚ ਸ਼ੁਰੂ ਕੀਤਾ ਸੀ ਟਿਫਿਨ ਬਿਜਨੈਸ
ਨੌਕਰੀ ਚਲੇ ਜਾਣ ਤੋਂ ਬਾਅਦ ਦੋਵਾਂ ਨੇ ਕੁੱਝ ਆਪਣਾ ਕੰਮ ਕਰਨ ਬਾਰੇ ਸੋਚਿਆ। ਅਗਸਤ 2018 'ਚ ਉਨ੍ਹਾਂ ਨੇ ਆਪਣੀ ਟਿਫਿਨ ਸਰਵਿਸ ਸ਼ੁਰੂ ਕੀਤੀ। ਇਸ ਸਰਵਿਸ ਦਾ ਨਾਮ ਉਨ੍ਹਾਂ ਨੇ ਰੱਖਿਆ ‘ਘਰ ਜੈਸਾ’, ਸੁਲਤਾਨ ਦੱਸਦੇ ਹਨ ਕਿ ਸ਼ੁਰੂਆਤ ਕਾਫ਼ੀ ਮੁਸ਼ਕਲ ਸੀ। ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਸਮਝਾਉਣਾ ਪੈਂਦਾ ਸੀ। ਫਿਰ ਜਾ ਕੇ ਕਿਤੇ ਆਰਡਰ ਮਿਲਦੇ ਸੀ। ਪੂਰੀ ਸੇਵਿੰਗਸ ਇਸ ਬਿਜਨੈਸ 'ਚ ਲਗਾ ਦਿੱਤੀ ਸੀ। ਨਤੀਜਾ ਜ਼ਿਆਦਾ ਵਧੀਆ ਨਹੀਂ ਸੀ। ਇੱਥੇ ਤੱਕ ਕਿ ਉਨ੍ਹਾਂ ਨੂੰ ਲੋਨ ਵੀ ਲੈਣਾ ਪਿਆ। ਦੋਸਤਾਂ ਤੋਂ ਵੀ ਮਦਦ ਲਈ।

ਬ੍ਰਾਂਡਿਗ 'ਤੇ ਦਿੱਤਾ ਜ਼ੋਰ
ਟਿਫਿਨ ਸਰਵਿਸ ਹੌਲੀ-ਹੌਲੀ ਵਧੀਆ ਚੱਲਣ ਲੱਗ ਗਿਆ। ਲੋਕਾਂ ਨੂੰ ਖਾਣਾ ਪਸੰਦ ਆਇਆ। ਇਸ ਤੋਂ ਬਾਅਦ ‘ਘਰ ਜੈਸਾ’ ਨਾਮ ਤੋਂ ਹੀ ਉਨ੍ਹਾਂ ਨੇ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ। ਇਹ ਫੈਜ਼ਾਬਾਦ ਦੇ ਨਾਕੇ ਰੋਡ 'ਤੇ ਸਿਰਫ 80 ਵਰਗ ਫੁੱਟ ਦੀ ਇੱਕ ਦੁਕਾਨ 'ਚ ਸੀ। ਇਹ ਇਲਾਕਾ ਟ੍ਰਾਂਸਪੋਰਟ ਲਈ ਜਾਣਿਆ ਜਾਂਦਾ ਹੈ। ਇੱਥੇ ਟਰੱਕ ਖੜ੍ਹੇ ਰਹਿੰਦੇ ਸਨ। ਆਪਣੀ ਪਛਾਣ ਬਣਾਉਣ 'ਚ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ। ਸੁਲਤਾਨ ਕਹਿੰਦੇ ਹਨ, ‘ਅਸੀਂ ਆਏ ਸੀ ਸਰਵਿਸ ਇੰਡਸਟਰੀ ਤੋਂ। ਅਸੀਂ ਇਹ ਜਾਣਦੇ ਸੀ ਕਿ ਜੇਕਰ ਬਿਹਤਰ ਸਰਵਿਸ ਦਿੱਤੀ ਜਾਵੇ ਤਾਂ ਬਿਜਨੈਸ ਨੂੰ ਵਧਾਇਆ ਜਾ ਸਕਦਾ ਹੈ। ਇਸ ਲਈ ਅਸੀਂ ਪੂਰਾ ਜ਼ੋਰ ਸਰਵਿਸ ਅਤੇ ਬ੍ਰਾਂਡਿੰਗ 'ਤੇ ਦਿੱਤਾ।’ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਕਾਫ਼ੀ ਸਹਾਰਾ ਲਿਆ।

ਇੰਟਰਨੈਟ ਰਾਹੀਂ ਸਿੱਖੇ ਕਈ ਨਵੇਂ ਪਕਵਾਨ 
ਇੱਥੇ ਤੱਕ ਕਿ ਵੱਖ-ਵੱਖ ਸੂਬਿਆਂ ਦੇ ਪਕਵਾਨ ਵੀ ਉਨ੍ਹਾਂ ਨੇ ਯੂ-ਟਿਊਬ ਤੋਂ ਹੀ ਸਿੱਖੀ। ਜਿਵੇਂ-ਜਿਵੇਂ ਲੋਕਾਂ ਨੂੰ ਇਸਦਾ ਸਵਾਦ ਪਸੰਦ ਆਉਣ ਲੱਗਾ ਰੈਸਟੋਰੈਂਟ ਦੀ ਤਰੱਕੀ ਹੋਣ ਲੱਗੀ। ਰੋਹਿਤ ਨੇ ਦੱਸਿਆ ਕਿ ਇਸ ਰੇਸਤਰਾਂ 'ਚ ਕਰੀਬ 35 ਲੋਕ ਕੰਮ ਕਰਦੇ ਹਨ। ਕਈ ਅਜਿਹੇ ਹਨ ਜੋ ਪੁਰਾਣੀ ਕੰਪਨੀ 'ਚ ਕੰਮ ਕਰਦੇ ਸਨ। ਬਾਅਦ 'ਚ ਉਨ੍ਹਾਂ ਦੀ ਵੀ ਨੌਕਰੀ ਚੱਲੀ ਗਈ, ਉਹ ਵੀ ਬੇਰੁਜ਼ਗਾਰ ਹੋ ਗਏ ਸਨ। ਉਨ੍ਹਾਂ ਨੂੰ ਵੀ ਦੋਵਾਂ ਦੋਸਤਾਂ ਨੇ ਕੰਮ ਕਰਨ ਦਾ ਮੌਕਾ ਦਿੱਤਾ।

ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਨ
ਹਾਲਾਂਕਿ ਬਾਅਦ 'ਚ ਲਾਕਡਾਊਨ ਲੱਗ ਗਿਆ। ਕੁੱਝ ਦਿਨ ਤਾਂ ਹਾਲਾਤ ਕਾਫ਼ੀ ਖਰਾਬ ਰਹੇ ਪਰ ਅਨਲਾਕ ਤੋਂ ਬਾਅਦ ਜ਼ਿੰਦਗੀ ਮੁੜ ਪਟੜੀ 'ਤੇ ਆ ਗਈ। ਹੁਣ ਦੋਵੇਂ ਦੋਸਤ ਆਪਣੇ ਬਿਜਨੈਸ ਨੂੰ ਅਯੁੱਧਿਆ ਤੋਂ ਫੈਲਾਉਣ ਦੀ ਸੋਚ ਰਹੇ ਹਨ। ਉਹ ਫ੍ਰੈਂਚਾਇਜੀ ਮਾਡਲ 'ਤੇ ਜਾ ਕੇ ਹੋਰ ਰੇਸਤਰਾਂ ਖੋਲ੍ਹਣਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਆਪਣੀ ਕਾਮਯਾਬੀ ਨੂੰ ਦੂਜੇ ਦੇ ਨਾਲ ਵੰਡਣਾ ਚਾਹੁੰਦੇ ਹਨ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹਨ। ਸੁਲਤਾਨ ਅਤੇ ਰੋਹਿਤ ਦੀ ਕਹਾਣੀ ਦੱਸਦੀ ਹੈ ਕਿ ਨੌਕਰੀ ਚਾਹੇ ਚੱਲੀ ਜਾਵੇ ਪਰ ਮਿਹਨਤ ਕਿਤੇ ਗੁੰਮ ਨਹੀਂ ਹੋਣੀ ਚਾਹੀਦੀ ਹੈ ਸਗੋਂ ਉਸ 'ਚ ਵਾਧਾ ਹੋਣਾ ਚਾਹੀਦਾ ਹੈ।
 


Inder Prajapati

Content Editor

Related News