ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ ਨਹੀਂ ਸੀ

Thursday, Jun 08, 2023 - 01:47 PM (IST)

ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ ਨਹੀਂ ਸੀ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਦੇ 17 ਦਿਨ ਬਾਅਦ ਹੀ ਇਕ ਪਤੀ ਹੈਵਾਨ ਬਣ ਗਿਆ। ਹੈਵਾਨ ਪਤੀ ਨੇ 7 ਜੂਨ ਨੂੰ ਆਪਣੀ ਪਤਨੀ ਦਾ ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। 21 ਮਈ 2023 ਨੂੰ ਇੰਦੌਰ ਜ਼ਿਲ੍ਹੇ ਦੇ ਧਾਰ 'ਚ ਰਹਿਣ ਵਾਲੇ ਵਿਕ੍ਰਮ ਉਰਫ਼ ਵਿੱਕੀ ਅਤੇ ਅੰਜਲੀ ਦਾ ਵਿਆਹ ਹੋਇਆ ਸੀ। ਦੋਹਾਂ ਦੇ ਵਿਆਹ ਨੂੰ 17 ਦਿਨ ਹੀ ਬੀਤੇ ਸਨ। ਵਿੱਕੀ ਨੇ ਅੰਜਲੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ

ਚਾਕੂ ਨਾਲ ਕਈ ਵਾਰ ਕਰ ਕੇ ਅੰਜਲੀ ਦਾ ਕਤਲ

ਵਿੱਕੀ ਨੇ ਪਤਨੀ ਅੰਜਲੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਅੰਜਲੀ ਦੇ ਸਰੀਰ ਨੂੰ 10 ਵਾਰ ਚਾਕੂ ਨਾਲ ਵਿੰਨ੍ਹਿਆ। ਗਲੇ ਤੋਂ ਲੈ ਕੇ ਸਰੀਰ ਦੇ ਕਈ ਹਿੱਸਿਆਂ 'ਤੇ ਚਾਕੂ ਨਾਲ ਵਾਰ ਕੀਤੇ। ਵਿੱਕੀ ਦੇ ਪਰਿਵਾਰ ਵਾਲਿਆਂ ਨੇ ਜਦੋਂ ਅੰਜਲੀ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਲੋਕ ਉਸ ਦੇ ਕਮਰੇ ਵੱਲ ਦੌੜੇ। ਵੇਖਿਆ ਤਾਂ ਖੂਨ ਨਾਲ ਲਹੂ-ਲੁਹਾਣ ਅੰਜਲੀ ਫ਼ਰਸ਼ 'ਤੇ ਪਈ ਹੋਈ ਸੀ। ਨਾਲ ਹੀ ਵਿੱਕੀ ਵੀ ਜ਼ਖ਼ਮੀ ਹਾਲਤ ਵਿਚ ਸੀ। ਦੋਹਾਂ ਨੂੰ ਤੁਰੰਤ ਹੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਅੰਜਲੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਮਗਰੋਂ ਮਾਲ 'ਚੋਂ ਹਟਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ

ਮ੍ਰਿਤਕਾ ਦੇ ਸਹੁਰੇ ਵਾਲਿਆਂ ਨੇ ਕਿਹਾ ਕਿ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਵਿਵਾਦ ਇੰਨਾ ਕੁ ਵਧ ਗਿਆ ਕਿ ਵਿੱਕੀ ਨੇ ਅੰਜਲੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਓਧਰ ਸੂਚਨਾ ਮਿਲਣ ਮਗਰੋਂ ਪੁਲਸ ਨੇ ਪਰਿਵਾਰ ਤੋਂ ਜਾਣਕਾਰੀ ਲਈ। ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ। ਦੋਸ਼ੀ ਦੇ ਹੱਥ 'ਤੇ ਵੀ ਜ਼ਖ਼ਮ ਹੋਇਆ ਹੈ, ਉਸ ਦਾ ਇੰਦੌਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ- ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਲਈ ਜੱਦੋ-ਜਹਿਦ ਜਾਰੀ, ਰੈਸਕਿਊ ਲਈ ਬੁਲਾਈ ਗਈ ਆਰਮੀ

ਮਰਜ਼ੀ ਨਾਲ ਨਹੀਂ ਹੋਇਆ ਸੀ ਵਿੱਕੀ ਦਾ ਵਿਆਹ

21 ਮਈ 2023 ਨੂੰ ਦੋਹਾਂ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ। ਵਿੱਕੀ ਇਕ ਫ਼ੈਕਟਰੀ ਵਿਚ ਕੰਮ ਕਰਦਾ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਵਿਆਹ ਉਸ ਦੀ ਮਰਜ਼ੀ ਨਾਲ ਨਹੀਂ ਹੋਇਆ ਸੀ। ਉਹ ਅੰਜਲੀ ਨਾਲ ਵਿਆਹ ਕਰਾਉਣਾ ਨਹੀਂ ਚਾਹੁੰਦਾ ਸੀ। ਇਸ ਪੂਰੇ ਮਾਮਲੇ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਏ. ਐਸ. ਪੀ ਸ਼ਸ਼ੀਕਾਂਤ ਕਾਂਕਾਣੇ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
 


author

Tanu

Content Editor

Related News