ਸ਼ਾਹੀਨ ਬਾਗ਼ ’ਚ ਲੰਗਰ ਲਾਉਣ ਲਈ ਵਕੀਲ ਨੇ ਵੇਚ ਦਿੱਤਾ ਫਲੈਟ

02/08/2020 10:12:40 PM

ਨਵੀਂ ਦਿੱਲੀ - ਦਿੱਲੀ ਦੇ ਸ਼ਾਹੀਨ ਬਾਗ਼ ’ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਖਿਲਾਫ ਲਗਭਗ 2 ਮਹੀਨੇ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਲਈ ਲੋਕਾਂ ਵਲੋਂ ਲੰਗਰ ਲਾਇਆ ਜਾ ਰਿਹਾ ਹੈ। ਲੰਗਰ ਚਲਾਉਣ ਵਾਲਿਆਂ ’ਚ ਡੀ. ਐੱਸ. ਬਿੰਦਰਾ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੇ ਖਾਣੇ ਦਾ ਇੰਤਜ਼ਾਮ ਕਰਨ ਲਈ ਆਪਣਾ ਫਲੈਟ ਤੱਕ ਵੇਚ ਦਿੱਤਾ। ਸ਼ਾਹੀਨ ਬਾਗ਼ ’ਚ ਲੰਗਰ ਲਾਉਣ ਵਾਲੇ ਡੀ. ਐੱਸ. ਬਿੰਦਰਾ ਦਿੱਲੀ ਹਾਈ ਕੋਰਟ ’ਚ ਵਕੀਲ ਹਨ। ਪ੍ਰੋਟੈਸਟ ’ਚ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੇ ਆਪਣਾ ਫਲੈਟ ਵੇਚ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਗੁਰਦੁਆਰੇ ’ਚ ਲੰਗਰ ਲਾਉਂਦੇ ਹਾਂ, ਇਸ ਤੋਂ ਚੰਗਾ ਹੈ ਕਿ ਦੇਸ਼ ਦੇ ਉਨ੍ਹਾਂ ਲੋਕਾਂ ਦੀ ਸੇਵਾ ਕੀਤੀ ਜਾਵੇ, ਜੋ ਸੰਵਿਧਾਨ ਦੀ ਰੱਖਿਆ ਲਈ ਤਿਆਗ ਕਰ ਰਹੇ ਹਨ।


Inder Prajapati

Content Editor

Related News