ਸੂਰਜ ਮਿਸ਼ਨ ''ਆਦਿਤਿਆL1'' ਨੂੰ ਲੈ ਕੇ ਇਸਰੋ ਨੇ ਦਿੱਤੀ ਅਹਿਮ ਜਾਣਕਾਰੀ

Sunday, Sep 03, 2023 - 01:55 PM (IST)

ਸੂਰਜ ਮਿਸ਼ਨ ''ਆਦਿਤਿਆL1'' ਨੂੰ ਲੈ ਕੇ ਇਸਰੋ ਨੇ ਦਿੱਤੀ ਅਹਿਮ ਜਾਣਕਾਰੀ

ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੇ ਪਹਿਲੇ ਸੂਰਜ ਮਿਸ਼ਨ 'ਆਦਿਤਿਆL1' ਦੀ ਧਰਤੀ ਦੇ ਪੰਧ ਨਾਲ ਸਬੰਧਤ ਪਹਿਲੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ ਹੈ। ਇਸਰੋ ਮੁਤਾਬਕ ਇਸ ਪ੍ਰਕਿਰਿਆ ਨੂੰ ਇੱਥੇ ਸਥਿਤ ਇਸਰੋ ਟੈਲੀਮੇਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ ਨਾਲ ਅੰਜ਼ਾਮ ਦਿੱਤਾ ਗਿਆ। ਪੁਲਾੜ ਏਜੰਸੀ ਨੇ ਇਹ ਵੀ ਕਿਹਾ ਕਿ 'ਆਦਿਤਿਆL1' ਸੈਟੇਲਾਈਟ ਇਕਦਮ ਠੀਕ ਹੈ ਅਤੇ ਇਹ ਆਮ ਢੰਗ ਨਾਲ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ

PunjabKesari

ਇਸਰੋ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਜਾਰੀ ਇਕ ਪੋਸਟ ਵਿਚ ਦੱਸਿਆ ਕਿ ਪੰਧ ਸਬੰਧੀ ਅਗਲੀ ਪ੍ਰਕਿਰਿਆ 5 ਸਤੰਬਰ 2023 ਨੂੰ ਭਾਰਤੀ ਸਮੇਂ ਮੁਤਾਬਕ ਦੇਰ ਰਾਤ ਲੱਗਭਗ 3 ਵਜੇ ਲਈ ਤੈਅ ਹੈ। 'ਆਦਿਤਿਆL1' ਮਿਸ਼ਨ ਇਕਦਮ ਠੀਕ ਹੈ। ਮਿਲੀ ਜਾਣਕਾਰੀ ਮੁਤਾਬਕ ਨਵੀਂ ਪੰਧ 245 ਕਿਲੋਮੀਟਰ  x 22,459 ਕਿਲੋਮੀਟਰ ਹੈ। 'ਆਦਿਤਿਆL1' ਨੂੰ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਮਿਸ਼ਨ ਦਾ ਟੀਚਾ ਸੂਰਜ-ਧਰਤੀ 'L1' ਬਿੰਦੂ 'ਤੇ ਭਾਰਤ ਦੀ ਪਹਿਲੀ ਸੋਲਰ ਆਬਜ਼ਰਵੇਟਰੀ ਬਣਾ ਕੇ ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰਨਾ।

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਮਗਰੋਂ ਸੂਰਜ ਕੋਲ ਪਹੁੰਚ ਦੀ ਤਿਆਰੀ 'ਚ ਇਸਰੋ

 'L1' ਲੈਗਰੇਂਜ ਪੁਆਇੰਟ 1 ਹੈ, ਜਿੱਥੇ ਪੁਲਾੜ ਵਾਹਨ ਨੂੰ ਸਥਾਪਤ ਕੀਤਾ ਜਾਵੇਗਾ। ਸੌਰ ਪੈਨਲ ਦੇ ਸਰਗਰਮ ਹੋਣ ਮਗਰੋਂ ਸੈਟੇਲਾਈਟ ਨੇ ਇਲੈਕਟ੍ਰੀਕਲ ਈਂਧਨ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਇਸਰੋ ਮੁਤਾਬਕ ਆਦਿਤਿਆ-L1 ਧਰਤੀ ਤੋਂ ਕਰੀਬ 15 ਲੱਖ ਕਿਲੋਮੀਟਰ ਦੀ ਦੂਰੀ ਤੋਂ ਸੂਰਜ ਦਾ ਅਧਿਐਨ ਕਰੇਗਾ। ਇਹ ਦੂਰੀ ਧਰਤੀ ਅਤੇ ਸੂਰਜ ਵਿਚਕਾਰ ਕੁੱਲ ਦੂਰੀ ਦਾ ਲਗਭਗ ਇਕ ਫ਼ੀਸਦੀ ਹੈ। ਪੁਲਾੜ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਪੁਲਾੜ ਵਾਹਨ ਨਾ ਤਾਂ ਸੂਰਜ 'ਤੇ ਉਤਰੇਗਾ ਅਤੇ ਨਾ ਹੀ ਸੂਰਜ ਦੇ ਨੇੜੇ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News