ਦਹਾਕਿਆਂ ਤੋਂ ਵੱਖ-ਵੱਖ ਵਾਰਾਦਾਤਾਂ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਦੋਸ਼ੀ ਸਾਵਧਾਨ, ਪੁਲਸ ਇੰਝ ਕਰ ਰਹੀ ਭਾਲ
Sunday, Aug 23, 2026 - 11:08 AM (IST)
ਨਵੀਂ ਦਿੱਲੀ : ਪਿਛਲੇ ਕਈ ਦਹਾਕਿਆਂ ਤੋਂ ਵੱਖ-ਵੱਖ ਵਾਰਦਾਤਾਂ ਨੂੰ ਅੰਜ਼ਾਮ ਦੇਣ ਮਗਰੋਂ ਕਾਨੂੰਨ ਤੋਂ ਬਚ ਰਹੇ ਭਗੌੜੇ ਅਪਰਾਧੀਆਂ ਦੀ ਹੁਣ ਖੈਰ ਨਹੀਂ। ਇਨ੍ਹਾਂ ਮੁਲਜ਼ਮਾਂ ਨੂੰ ਹੁਣ ਦਿੱਲੀ ਵਿੱਚ ਲੁਕਣਾ ਮਹਿੰਗਾ ਪੈ ਸਕਦਾ ਹੈ। ਵੱਖ-ਵੱਖ ਅਪਰਾਧ ਕਰਨ ਵਾਲੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਵਿਰੁੱਧ ਦਿੱਲੀ ਪੁਲਸ ਨੇ ਇੱਕ ਡਿਜੀਟਲ ਵਿਸ਼ਾਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਵੱਡੀ ਮਾਤਰਾ ਵਿਚ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਮੁਖਬਰਾਂ 'ਤੇ ਨਿਰਭਰ ਹੋਣ ਦੀ ਥਾਂ ਅਤਿ-ਆਧੁਨਿਕ ਡਿਜੀਟਲ ਤਕਨਾਲੋਜੀ ਭਗੌੜਿਆਂ ਨੂੰ ਉਨ੍ਹਾਂ ਦੇ ਸੁਰੱਖਿਅਤ ਪਨਾਹਗਾਹਾਂ ਤੋਂ ਬਾਹਰ ਕੱਢ ਰਹੀ ਹੈ, ਜੋ ਸਿਰਫ਼ ਪੰਜ ਜਾਂ ਦਸ ਸਾਲਾਂ ਤੋਂ ਨਹੀਂ, ਸਗੋਂ 30 ਜਾਂ 40 ਸਾਲਾਂ ਤੋਂ ਭੱਜ ਰਹੇ ਹਨ।
ਪੜ੍ਹੋ ਇਹ ਵੀ - ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਮਿਲਣਗੇ ਕੱਪੜੇ ! ਤਿਉਹਾਰੀ ਸੀਜ਼ਨ ਮੌਕੇ CM ਵਿਜੇ ਨੇ ਕੀਤਾ ਐਲਾਨ
ਦੱਸ ਦੇਈਏ ਕਿ ਦਿੱਲੀ ਪੁਲਸ ਵਲੋਂ ਸ਼ੁਰੂ ਕੀਤੀ ਗਈ ਇਹ ਤਕਨੀਕ ਦਹਾਕਿਆਂ ਬਾਅਦ 1986 ਅਤੇ 1991 ਦੇ ਘਿਨਾਉਣੇ ਕਤਲਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਫਾਇਦੇਮੰਦ ਸਾਬਤ ਹੋਈ ਹੈ। ਪੁਲਸ 35-40 ਸਾਲ ਦੀ ਉਮਰ ਦੇ ਵਿਅਕਤੀਆਂ ਦੀ ਪਛਾਣ ਕਰਨ ਲਈ AI-ਅਧਾਰਤ 'ਏਜ-ਪ੍ਰੋਗਰੇਸ਼ਨ ਸੌਫਟਵੇਅਰ' ਦੀ ਵਰਤੋਂ ਕਰ ਰਹੀ ਹੈ। ਭਾਵੇਂ ਬਦਨਾਮ ਅਤੇ ਸ਼ਰਾਰਤੀ ਅਪਰਾਧੀ ਇੰਟਰਨੈੱਟ ਅਤੇ ਸਮਾਰਟਫ਼ੋਨ ਤੋਂ ਦੂਰ ਰਹਿੰਦਾ ਹੈ ਪਰ ਪੁਲਿਸ 'ਰਿਵਰਸ ਜੀਨੇਲੋਜੀ' ਤਕਨੀਕ ਦੀ ਵਰਤੋਂ ਕਰਕੇ ਉਸਦੀ ਭਾਲ ਕਰ ਰਹੀ ਹੈ। ਸਾਈਬਰ ਸੈੱਲ ਦੀਆਂ ਟੀਮਾਂ ਇਸ ਨਾਲ ਰਿਸ਼ਤੇਦਾਰਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਮੈਟਾਡੇਟਾ ਅਤੇ ਜੀਓ-ਟੈਗਾਂ ਦਾ ਵਿਸ਼ਲੇਸ਼ਣ ਕਰਦੀ ਹੈ।
ਇਸ ਤੋਂ ਬਾਅਦ AI ਬਜ਼ੁਰਗ ਸ਼ੱਕੀਆਂ ਦੀ ਪਛਾਣ ਦੇ ਸੁਰਾਗ ਇਕੱਠੇ ਕਰਨ ਲਈ ਪਰਿਵਾਰਕ ਇਕੱਠਾਂ ਦੀਆਂ ਤਸਵੀਰਾਂ ਵਿੱਚ ਚਿਹਰਿਆਂ ਨੂੰ ਸਕੈਨ ਕਰਦਾ ਹੈ। ਇਸ ਦੌਰਾਨ ਬਹੁਤ ਸਾਰੇ ਭਗੌੜੇ ਅਪਰਾਧੀ ਆਪਣੀ ਅਸਲੀ ਪਛਾਣ ਲੁਕਾਉਣ ਲਈ ਵੱਡੇ ਸ਼ਹਿਰਾਂ ਵਿੱਚ ਸੁਰੱਖਿਆ ਗਾਰਡ, ਰਿਕਸ਼ਾ ਚਾਲਕ, ਮਿਸਤਰੀ ਜਾਂ ਵਿਕਰੇਤਾ ਦੇ ਰੂਪ ਵਿੱਚ ਭੇਸ ਬਦਲ ਲੈਂਦੇ ਹਨ। ਪੁਲਸ ਈ-ਸ਼੍ਰਮ ਪੋਰਟਲ, ਰਾਸ਼ਨ ਕਾਰਡ ਅਤੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਵਰਗੇ ਸਰਕਾਰੀ ਡੇਟਾਬੇਸਾਂ ਦੀ ਡੂੰਘਾਈ ਨਾਲ ਡਿਜੀਟਲ ਜਾਂਚ ਕਰ ਰਹੀ ਹੈ। ਜਦੋਂ ਕਿਸੇ ਭਗੌੜੇ ਦੇ ਬਾਇਓਮੈਟ੍ਰਿਕਸ ਪਿਛਲੇ ਰਿਕਾਰਡਾਂ ਨਾਲ ਮੇਲ ਖਾਂਦੇ ਹਨ, ਤਾਂ ਪੁਲਸ ਨੂੰ ਉਸਦੀ ਪਛਾਣ ਦਾ ਸੁਰਾਗ ਮਿਲਦਾ ਹੈ।
ਪੜ੍ਹੋ ਇਹ ਵੀ - 2 ਸਕੇ ਭਰਾਵਾਂ ਸਣੇ 3 ਨੌਜਵਾਨਾਂ ਨੇ ਕੀਤਾ ਦੋਸਤ ਦਾ ਕਤਲ, ਪੂਰਾ ਮਾਮਲਾ ਜਾਣ ਕੰਬ ਜਾਵੇਗੀ ਰੂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
