‘ਆਪ’ ਦੇ MP ਦਾ ਦਾਅਵਾ- ‘ਸਾਡੇ ਸੰਪਰਕ ’ਚ ਭਾਜਪਾ ਦੇ ਤਿੰਨੋਂ CM ਉਮੀਦਵਾਰ

08/28/2019 4:44:25 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਸੰਜੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਦੇ ਤਿੰਨ ਮੁੱਖ ਮੰਤਰੀ ਉਮੀਦਵਾਰ ਹਨ, ਤਿੰਨੋਂ ਸਾਡੇ ਸੰਪਰਕ ’ਚ ਹਨ, ਜਿਸ ਨੂੰ ਵੀ ਐਲਾਨ ਕੀਤਾ, ਬਾਕੀ 2 ਸਾਡੀ ਮਦਦ ਕਰਨਗੇ। ਭਾਜਪਾ ਪਹਿਲਾਂ ਤੈਅ ਕਰ ਲਵੇ ਕਿ ਕੌਣ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਵਿਜੇਂਦਰ ਗੁਪਤਾ, ਵਿਜੇ ਗੋਇਲ ਜਾਂ ਮਨੋਜ ਤਿਵਾੜੀ। ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਨਕਲੀ ਏਜੰਡੇ ’ਤੇ ਕੰਮ ਕਰਦੀ ਹੈ। ਆਰਥਿਕ ਮੰਦੀ ਨਾਲ ਨਜਿੱਠਣ ’ਤੇ ਗੱਲ ਨਾ ਹੋਵੇ, ਇਸ ਲਈ ਨਾਂ ਬਦਲਣ ਵਰਗੇ ਨਕਲੀ ਮੁੱਦੇ ਭਾਜਪਾ ਚੁੱਕਦੀ ਹੈ। ਭਾਜਪਾ ਨੂੰ ਕੰਮ ਬਦਲਣ ਦੀ ਲੋੜ ਹੈ, ਨਾਂ ਬਦਲਣ ਨਾਲ ਕੁਝ ਨਹੀਂ ਹੋਵੇਗਾ। ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਜਪਾ ਨੇਤਾ ਮੁੱਖ ਮੰਤਰੀ ਬਣਨ ਦੀ ਹੋੜ ’ਚ ਜਨਤਾ ਦੇ ਕੰਮ ਤੋਂ ਭਟਕ ਗਏ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਭਾਜਪਾ ਮੁੱਖ ਮੰਤਰੀ ਦੀ ਲੜਾਈ ਦੇ ਚੱਕਰ ’ਚ ਝਗੜਾ ਬੰਦ ਕਰੋ।

ਭਾਜਪਾ ਨੂੰ ਕੰਮ ਬਦਲਣ ਦੀ ਲੋੜ ਨਾਂ ਨਹੀਂ
‘ਆਪ’ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ,‘‘ਭਾਜਪਾ ਤੈਅ ਕਰ ਲਵੇ ਕੌਣ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਵਿਜੇਂਦਰ ਗੁਪਤਾ, ਵਿਜੇ ਗੋਇਲ ਜਾਂ ਮਨੋਜ ਤਿਵਾੜੀ। ਸੰਜੇ ਸਿੰਘ ਨੇ ਕਿਹਾ,‘‘ਭਾਜਪਾ ਨੂੰ ਕੰਮ ਬਦਲਣ ਦੀ ਲੋੜ ਹੈ ਨਾਂ ਬਦਲਣ ਨਾਲ ਕੁਝ ਨਹੀਂ ਹੋਵੇਗਾ। ਨਕਲੀ ਏਜੰਡੇ ’ਤੇ ਭਾਜਪਾ ਗੱਲ ਕਰਦੀ ਹੈ। ਆਰਥਿਕ ਮੰਦੀ ਨਾਲ ਨਜਿੱਠਣ ’ਤੇ ਗੱਲ ਨਾ ਹੋਵੇ, ਇਸ ਲਈ ਨਾਂ ਬਦਲਣ ਵਰਗੇ ਨਕਲੀ ਮੁੱਦੇ ਭਾਜਪਾ ਚੁੱਕਦੀ ਹੈ।

ਮੋਦੀ ਸਰਕਾਰ ਨੇ ਪੂੰਜੀਪਤੀਆਂ ਦਾ ਕਰਜ਼ ਮੁਆਫ਼ ਕੀਤਾ
ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਟਵੀਟ ’ਤੇ ਸੰਜੇ ਨੇ ਕਿਹਾ,‘‘ਆਮ ਆਦਮੀ ਪਾਰਟੀ ਨੇ 70 ਪੁਆਇੰਟ ਏਜੰਡਾ ਤੈਅ ਕੀਤਾ ਸੀ। 5 ਲੱਖ ਕਰੋੜ ਤੋਂ ਵਧ ਪੂੰਜੀਪਤੀਆਂ ਦਾ ਮੋਦੀ ਸਰਕਾਰ ਨੇ ਕਰਜ਼ ਮੁਆਫ਼ ਕੀਤਾ, ਜਦੋਂ ਕਿ ਕੇਜਰੀਵਾਲ ਸਰਕਾਰ ਆਮ ਜਨਤਾ ਨੂੰ ਫ੍ਰੀ ਸਹੂਲਤ ਦੇ ਰਹੀ ਹੈ। ਜਨਤਾ ਦੇ ਟੈਕਸ ਨਾਲ ਜਨਤਾ ਨੂੰ ਕਿਵੇਂ ਰਾਹਤ ਮਿਲ ਸਕਦੀ ਹੈ ਭਾਜਪਾ ਵਾਲੇ ਸਾਡੇ ਤੋਂ ਸਿੱਖਣ।

ਗੌਤਮ ਗੰਭੀਰ ਨੇ ਚੁੱਕਿਆ ਸੀ ਸਵਾਲ
ਗੌਤਮ ਗੰਭੀਰ ਨੇ ਦਿੱਲੀ ਸਰਕਾਰ ਦੀਆਂ ਮੁਫ਼ਤ ਯੋਜਨਾਵਾਂ ’ਤੇ ਸਵਾਲ ਚੁੱਕਿਆ ਸੀ ਅਤੇ ਕਿਹਾ ਸੀ ਕਿ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ ਅਤੇ ਕੰਮ ’ਤੇ ਧਿਆਨ ਦਿੱਤਾ ਜਾਂਦਾ ਤਾਂ ਅਜਿਹੇ ਕਦਮ ਚੁੱਕਣ ਦੀ ਲੋੜ ਨਾ ਪੈਂਦੀ।

DIsha

This news is Content Editor DIsha