ਆਪਣੇ ਹੀ ਸਹਿਪਾਠੀ ਨੂੰ ਚਾਕੂ ਮਾਰ ਕੇ ਫਰਾਰ ਹੋਇਆ 10ਵੀਂ ਦਾ ਵਿਦਿਆਰਥੀ

Friday, Aug 16, 2024 - 05:24 PM (IST)

ਆਪਣੇ ਹੀ ਸਹਿਪਾਠੀ ਨੂੰ ਚਾਕੂ ਮਾਰ ਕੇ ਫਰਾਰ ਹੋਇਆ 10ਵੀਂ ਦਾ ਵਿਦਿਆਰਥੀ

ਉਦੇਪੁਰ (ਵਾਰਤਾ)- ਰਾਜਸਥਾਨ ਦੇ ਉਦੇਪੁਰ ਸ਼ਹਿਰ ਦੇ ਸੂਰਜਪੋਲ ਥਾਣਾ ਖੇਤਰ ਦੇ ਭਠਿਆਨੀ ਚੌਹੱਟਾ ਸਥਿਤ ਸਰਕਾਰੀ ਸਕੂਲ 'ਚ ਸ਼ੁੱਕਰਵਾਰ ਨੂੰ 10ਵੀਂ ਜਮਾਤ 'ਚ ਪੜ੍ਹਨ ਵਾਲੇ 2 ਵਿਦਿਆਰਥੀਆਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਇਕ ਵਿਦਿਆਰਥੀ ਨੇ ਦੂਜੇ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਾਇਰ ਸੈਕੰਡਰੀ ਸਕੂਲ ਮਟਿਆਨੀ ਚੋਹੱਟਾ 'ਚ ਜਮਾਤ 10ਵੀਂ ਦੇ 2 ਵਿਦਿਆਰਥੀਆਂ ਵਿਚਾਲੇ ਕਹਾਸੁਣੀ ਤੋਂ ਬਾਅਦ ਇਕ ਵਿਦਿਆਰਥੀ ਨੇ ਆਪਣੇ ਸਹਿਪਾਠੀ ਦੇਵਰਾਜ ਨੂੰ ਚਾਕੂ ਮਾਰ ਦਿੱਤਾ।

ਘਟਨਾ ਤੋਂ ਬਾਅਦ ਵਿਦਿਆਰਥੀ ਮੌਕੇ 'ਤੇ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਸਕੂਲ 'ਚ ਭੱਜ-ਦੌੜ ਪੈ ਗਈ ਅਤੇ ਸਕੂਲ ਪ੍ਰਸ਼ਾਸਨ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਵਿਦਿਆਰਥੀ ਦੇਵਰਾਜ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਉਮੇਸ਼ ਓਝਾ ਨੇ ਦੱਸਿਆ ਕਿ ਪੁਲਸ ਦੋਸ਼ੀ ਨਾਬਾਲਗ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਖ਼ਮੀ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News