ਖੁੱਲ੍ਹੇ ''ਚ ਬਾਥਰੂਮ ਕਰਨ ਵਾਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ! ਪ੍ਰਸ਼ਾਸਨ ਨੇ ਚੁੱਕਿਆ ਅਜਿਹਾ ਕਦਮ ਕਿ ਸ਼ਰਮ ਦੇ ਮਾਰੇ...
Saturday, May 09, 2026 - 10:51 AM (IST)
ਨੈਸ਼ਨਲ ਡੈਸਕ- ਦੱਖਣੀ ਸੂਬੇ ਕਰਨਾਟਕ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਕਿਨਾਰੇ ਖੁੱਲ੍ਹੇ ਵਿਚ ਲੋਕਾਂ ਦੀ ਪਿਸ਼ਾਬ ਕਰਨ ਦੀ ਆਦਤ ਤੋਂ ਪ੍ਰੇਸ਼ਾਨ ਮੈਸੂਰੂ ਨਗਰ ਨਿਗਮ ਨੇ ਇਕ ਅਨੋਖਾ ਕਦਮ ਚੁੱਕਿਆ ਹੈ। ਪ੍ਰਸ਼ਾਸਨ ਨੇ ਇਸ ਰੁਝਾਨ ਨੂੰ ਰੋਕਣ ਲਈ ਫੁੱਟਪਾਥਾਂ ’ਤੇ ਚਮਕਦਾਰ ਸਟੀਲ ਦੇ ਸ਼ੀਸ਼ੇ ਲਗਾਉਣ ਦੀ ਇਕ ਅਨੋਖੀ ਰਣਨੀਤੀ ਅਪਣਾਈ ਹੈ।
ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਹਿਲ ਦੇ ਤਹਿਤ ਮੈਸੂਰੂ ਸਬ-ਅਰਬਨ ਬੱਸ ਅੱਡੇ ਦੇ ਸਾਹਮਣੇ 80 ਮੀਟਰ ਦੇ ਘੇਰੇ ਵਿਚ ਸ਼ੀਸ਼ੇ ਵਰਗੀ ਚਮਕ ਵਾਲੀਆਂ ‘ਸਟੇਨਲੈੱਸ ਸਟੀਲ’ ਦੀਆਂ ਸ਼ੀਟਾਂ ਲਗਾਈਆਂ ਗਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਫਲੈਕਟਿਵ ਸਟੀਲ ਸ਼ੀਟਾਂ ਇਸ ਤਰੀਕੇ ਨਾਲ ਲਗਾਈਆਂ ਗਈਆਂ ਹਨ ਕਿ ਜਨਤਕ ਸਥਾਨ ’ਤੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਆਪਣੀ ਸ਼ਕਲ ਦੇਖ ਲਵੇ। ਅਜਿਹਾ ਕਰਨ ਸਮੇਂ ਉਹ ਸ਼ਰਮਿੰਦਗੀ ਮਹਿਸੂਸ ਕਰੇ ਅਤੇ ਅਜਿਹਾ ਕਰਨ ਤੋਂ ਗੁਰੇਜ਼ ਕਰੇ।
ਅਧਿਕਾਰੀਆਂ ਅਨੁਸਾਰ, ਇਸ ਪਹਿਲ ਦਾ ਮਕਸਦ ਸਫਾਈ ਬਣਾਈ ਰੱਖਣਾ, ਜਨਤਕ ਪ੍ਰੇਸ਼ਾਨੀ ਨੂੰ ਰੋਕਣਾ ਅਤੇ ਨਾਗਰਿਕ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਪਰਛਾਵੇਂ ਰਾਹੀਂ ਆਤਮ-ਜਾਗਰੂਕਤਾ ਪੈਦਾ ਕਰਨ ਦਾ ਇਹ ਇਕ ਸੌਖਾ ਪਰ ਮਨੋਵਿਗਿਆਨਕ ਤਰੀਕਾ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
