17 ਦਿਨਾਂ ''ਚ ਇਸ ਵਿਦਿਆਰਥਣ ਨੇ ਬਣਾਈ ਦੁਨੀਆ ਦੀ ਸਭ ਤੋਂ ਵੱਡੀ ਡਰਾਇੰਗ

Saturday, Nov 02, 2019 - 03:42 PM (IST)

17 ਦਿਨਾਂ ''ਚ ਇਸ ਵਿਦਿਆਰਥਣ ਨੇ ਬਣਾਈ ਦੁਨੀਆ ਦੀ ਸਭ ਤੋਂ ਵੱਡੀ ਡਰਾਇੰਗ

ਬੀਕਾਨੇਰ—ਰਾਜਸਥਾਨ ਦੀ ਰਹਿਣ ਵਾਲੀ ਮੇਘਾ ਹਰਸ਼ ਨੇ ਦੁਨੀਆ ਦੀ ਸਭ ਤੋਂ ਵੱਡੀ ਡਰਾਇੰਗ ਬਣਾ ਕੇ ਗਿਨੀਜ਼ ਵਰਲਜ ਰਿਕਾਰਡ 'ਚ ਆਪਣਾ ਨਾਂ ਦਰਜ ਕੀਤਾ ਹੈ। ਦੱਸ ਦੇਈਏ ਕਿ ਬੀਕਾਨੇਰ ਬੁਆਏਜ਼ ਸਕੂਲ ਦੇ ਵਿਹੜੇ 'ਚ ਮੇਘਾ ਨੇ 17 ਦਿਨਾਂ 'ਚ 70 ਫੁੱਟ ਲੰਬੀ ਅਤੇ 70 ਫੁੱਟ ਚੌੜੀ ਡਰਾਇੰਗ ਬਣਾ ਕੇ ਤਿਆਰ ਕੀਤੀ ਹੈ।

PunjabKesari

ਮੇਘਾ ਨੇ ਦੱਸਿਆ ਹੈ, ''ਇਹ ਡਰਾਇੰਗ ਬਣਾ ਕੇ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਸਭ ਤੋਂ ਵੱਡੀ ਡਰਾਇੰਗ ਦੇ ਰਿਕਾਰਡ ਨੂੰ ਤੋੜਨ ਦਾ ਯਤਨ ਕੀਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਈਪ੍ਰਸ ਦੇ ਅਲੈਕਸ ਸੀ, ਜਿਸ ਨੇ 59x59 ਫੁੱਟ ਦੀ ਡਰਾਇੰਗ ਬਣਾਈ ਸੀ।'' ਮੇਘਾ ਨੇ ਇਹ ਦੱਸਿਆ ਹੈ ਕਿ ਇਸ ਡਰਾਇੰਗ ਦਾ ਵਿਸ਼ਾ ਯੂ. ਐੱਨ. ਵੱਲੋਂ ਸਥਾਪਿਤ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਹੈ, ਜਿਸ 'ਚ ਜਲਵਾਯੂ ਬਦਲਾਅ, ਪਾਣੀ ਸੁਰੱਖਿਆ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਵਿਸ਼ੇ ਸ਼ਾਮਲ ਹਨ। ਮੇਘਾ ਦੀ ਪੇਂਟਿੰਗਾਂ ਪੂਰੇ ਦੇਸ਼ 'ਚ ਕਈ ਥਾਵਾਂ 'ਤੇ ਪ੍ਰਦਰਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਕਈ ਗੋਲਡ ਮੈਡਲ ਵੀ ਮਿਲ ਚੁੱਕੇ ਹਨ।

ਦੱਸਣਯੋਗ ਹੈ ਕਿ ਬੀਕਾਨੇਰ ਬੁਆਏਜ਼ ਸਕੂਲ 'ਚ 16 ਅਕਤੂਬਰ ਤੋਂ ਮੇਘਾ ਨੇ ਇਸ ਡਰਾਇੰਗ ਦੀ ਸ਼ੁਰੂਆਤ ਕੀਤੀ ਸੀ। ਲਗਾਤਾਰ 17 ਦਿਨਾ ਤੱਕ 6 ਘੰਟੇ ਰੋਜ਼ਾਨਾ ਡਰਾਇੰਗ ਬਣਾ ਕੇ ਦੁਨੀਆ ਦੀ ਸਭ ਤੋਂ ਵੱਡੀ ਡਰਾਇੰਗ ਬਣਾਈ ਹੈ।


author

Iqbalkaur

Content Editor

Related News