ਐਪ ''ਤੇ ਸਮਲੈਂਗਿਕਾਂ ਨਾਲ ਅਸ਼ਲੀਲ ਚੈਟ ਕਰ ਠੱਗੀ ਕਰਨ ਵਾਲੇ 6 ਬਦਮਾਸ਼ ਗ੍ਰਿਫਤਾਰ

Saturday, Feb 15, 2020 - 02:25 AM (IST)

ਐਪ ''ਤੇ ਸਮਲੈਂਗਿਕਾਂ ਨਾਲ ਅਸ਼ਲੀਲ ਚੈਟ ਕਰ ਠੱਗੀ ਕਰਨ ਵਾਲੇ 6 ਬਦਮਾਸ਼ ਗ੍ਰਿਫਤਾਰ

ਗੁਰੂਗ੍ਰਾਮ — ਗੁਰੂਗ੍ਰਾਮ ਪੁਲਸ ਨੇ ਅਜਿਹੇ ਮਾਮਲੇ ਦਾ ਖੁਲਾਸਾ ਕੀਤਾ ਹੈ ਜਿਥੇ ਦੋਸ਼ੀ ਮੋਬਾਇਲ ਐਪ ਦੇ ਜ਼ਰੀਏ ਸਮਲੈਂਗਿਕਾਂ ਨਾਲ ਅਸ਼ਲੀਲ ਚੈਟਿੰਗ ਕਰ ਹਾਈ ਪ੍ਰੋਫਾਇਲ ਲੋਕਾਂ ਨਾਲ ਕੁੱਟਮਾਰ ਕਰ ਉਨ੍ਹਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਸੀ ਪੁਲਸ ਨੇ ਬਦਮਾਸ਼ਾਂ  ਗ੍ਰਿਫਤਾਰ ਕਰ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਮੋਬਾਇਲ ਐਪ ਗ੍ਰਾਇੰਡਰ ਦੇ ਜ਼ਰੀਏ ਸਮਲੈਂਗਿਕਾਂ ਨਾਲ ਅਸ਼ਲੀਲ ਚੈਟਿੰਗ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਫਿਰ ਸ਼ਿਕਾਰ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਫਸਾਇਆ ਜਾਂਦਾ ਸੀ। ਇਸ ਤੋਂ ਬਾਅਦ ਐੱਨ.ਪੀ.ਆਰ. ਅਤੇ ਸੀ.ਪੀ.ਆਰ. ਨਾਲ ਲਗਦੇ ਇਲਾਕੇ 'ਚ ਬੁਲਾ ਕੇ ਸਮਲੈਂਗਿਕਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਸ ਨੂੰ ਜਲੀਲ ਕੀਤਾ ਜਾਂਦਾ ਸੀ। ਇੰਨਾ ਹੀ ਨਹੀਂ ਕਈ ਵਾਰ ਉਨ੍ਹਾਂ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਤਕ ਕੀਤ ਜਾਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਅਜਿਹੀਆਂ ਕਈ ਸ਼ਿਕਾਇਤਾਂ ਗੁਰੂਗ੍ਰਾਂਮ ਦੇ ਬਾਦਸ਼ਾਹਪੁਰ ਤੇ ਭੋਂਡਸੀ ਥਾਣਿਆਂ 'ਚ ਦਿੱਤੀ ਗਈ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਕੇਸ ਨੂੰ ਸੈਕਟਰ 39 ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤੀ ਸੀ। ਕ੍ਰਾਇਮ ਬ੍ਰਾਂਚ ਨੇ ਇਸ ਹਾਈ ਪ੍ਰੋਫਾਇਲ ਮਾਮਲੇ 'ਚ ਬਾਦਸ਼ਾਹਪੁਰ ਅਤੇ ਇਸ ਦੇ ਨੇੜਲੇ 5-6 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ।


author

Inder Prajapati

Content Editor

Related News