9 ਸਕਿੰਟਾਂ ''ਚ 6 ਥੱਪੜ ! ਐਮਰਜੈਂਸੀ ਵਾਰਡ ''ਚ ਪੁਲਸ ਮੁਲਾਜ਼ਮ ਦਾ ਚੜ੍ਹਿਆ ਪਾਰਾ, ਵੀਡੀਓ ਵਾਇਰਲ
Sunday, Aug 30, 2026 - 11:10 AM (IST)
ਯੂਪੀ : ਉੱਤਰ ਪ੍ਰਦੇਸ਼ ਦਾ ਲਲਿਤਪੁਰ ਮੈਡੀਕਲ ਕਾਲਜ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਇਥੋਂ ਦੇ ਐਮਰਜੈਂਸੀ ਵਾਰਡ ਵਿੱਚ ਇੱਕ ਪੁਲਸ ਅਧਿਕਾਰੀ ਵੱਲੋਂ ਇੱਕ ਨੌਜਵਾਨ ਨੂੰ ਵਾਰ-ਵਾਰ ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਪੁਲਸ ਪ੍ਰਸ਼ਾਸਨ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪੁਲਸ ਵਲੋਂ ਨੌਜਵਾਨ ਨੂੰ ਵਾਰ-ਵਾਰ ਥੱਪਣ ਮਾਰਨ ਦਾ ਇਹ ਵੀਡੀਓ ਅਗਸਤ 2026 ਹੈ।
ਪੜ੍ਹੋ ਇਹ ਵੀ - 'ਹੁਣ ਤੇਰਾ ਨੰਬਰ...', ਅੰਕਿਤ ਤੋਂ ਬਾਅਦ ਇਸ ਹਰਿਆਣਵੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮਿਲੀ ਜਾਣਕਾਰੀ ਮੁਤਾਬਕ ਕੋਤਵਾਲੀ ਸਦਰ ਪੁਲਸ ਨੇ ਸ਼ਰਾਬ ਦੇ ਨਸ਼ੇ ਵਿੱਚ ਸ਼ਾਂਤੀ ਭੰਗ ਕਰਨ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਮੁਲਾਜ਼ਮ ਅਤੇ ਹੋਮ ਗਾਰਡ ਉਕਤ ਨੌਜਵਾਨ ਨੂੰ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਮੈਡੀਕਲ ਜਾਂਚ ਲਈ ਲਲਿਤਪੁਰ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ਵਿੱਚ ਲੈ ਕੇ ਗਏ। ਇਲ ਦੌਰਾਨ ਐਮਰਜੈਂਸੀ ਵਾਰਡ ਦੇ ਅੰਦਰ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਕਾਂਸਟੇਬਲ ਰੋਹਿਤ ਆਪਣਾ ਆਪਾ ਗੁਆ ਬੈਠਾ ਅਤੇ 9 ਸਕਿੰਟਾਂ ਦੇ ਅੰਦਰ ਨੌਜਵਾਨ ਨੂੰ 6 ਥੱਪੜ ਮਾਰ ਦਿੱਤੇ।
ਪੜ੍ਹੋ ਇਹ ਵੀ - ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ
ਪੁਲਸ ਦੇ ਦਾਅਵਿਆਂ ਅਨੁਸਾਰ ਨੌਜਵਾਨ ਨਸ਼ੇ ਵਿੱਚ ਸੀ। ਇਸ ਦੌਰਾਨ ਉਸਨੇ ਪੁਲਸ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਦੁਰਵਿਵਹਾਰ ਕਰਦੇ ਹੋਏ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਕਾਂਸਟੇਬਲ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਹਸਪਤਾਲ ਵਿਚ ਨੌਜਵਾਨ ਦੇ ਪੁਲਸ ਮੁਲਾਜ਼ਮ ਵਲੋਂ ਥੱਪੜ ਮਾਰੇ ਜਾਣ ਦੀ ਕਿਸੇ ਨੇ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਇਹ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀ। ਵੀਡੀਓ ਨੂੰ ਦੇਖ ਯੂਪੀ ਪੁਲਸ ਦੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੇ ਹੁਕਮ ਦਿੱਤੇ ਹਨ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
