ਸਿੰਗਾਪੁਰ ''ਚ ਕੋਰੋਨਾ ਪਾਜ਼ੇਟਿਵ ਦੇ 191 ਲੋਕਾਂ ''ਚੋਂ 51 ਭਾਰਤੀ
Sunday, Apr 12, 2020 - 12:05 AM (IST)
ਸਿੰਗਾਪੁਰ - ਸਿੰਗਾਪੁਰ ਵਿਚ ਸ਼ਨੀਵਾਰ ਨੂੰ 191 ਲੋਕ ਕੋਰੋਨਾਵਾਇਰਸ ਤੋਂ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਵਿਚੋਂ 51 ਭਾਰਤੀ ਹਨ। ਇਸ ਦੇ ਨਾਲ ਹੀ ਸਿੰਗਾਪੁਰ ਵਿਚ ਕੋਵਿਡ-19 ਨਾਲ ਕੋਰੋਨਾ ਪੀਡ਼ਤ ਲੋਕਾਂ ਦੀ ਗਿਣਤੀ ਵਧ ਕੇ 2,299 ਹੋ ਗਈ ਹੈ। ਪ੍ਰਭਾਵਿਤ ਪਾਏ ਗਏ ਭਾਰਤੀ ਇਥੇ ਕੰਮ ਕਰਦੇ ਹਨ। ਸਿਹਤ ਮੰਤਰਾਲੇ ਨੇ ਆਖਿਆ ਕਿ ਸਿੰਗਾਪੁਰ ਦੇ 90 ਸਾਲਾ ਨਾਗਰਿਕ ਦੀ ਸਵੇਰੇ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 8 ਹੋ ਗਈ। ਮੰਤਰਾਲੇ ਨੇ ਆਖਿਆ ਕਿ ਸਾਰੇ 191 ਲੋਕ ਇਥੇ ਵਾਇਰਸ ਦੀ ਲਪੇਟ ਵਿਚ ਆਏ ਹਨ। ਇਨ੍ਹਾਂ ਵਿਚੋਂ 51 ਮਾਮਲੇ ਵਿਦੇਸ਼ੀ ਕਾਮਿਆਂ ਨਾਲ ਜੁਡ਼ੇ ਹੋਸਟਲਾਂ ਤੋਂ ਸਾਹਮਣੇ ਆਏ ਹਨ।
ਦੱਸ ਦਈਏ ਕਿ ਦੁਨੀਆ ਭਰ ਕਿ ਕੋਰੋਨਾਵਾਇਰਸ ਮਹਾਮਾਰੀ ਨਾਲ ਹੁਣ ਤੱਕ 1,07,659 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 17,61,286 ਤੱ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 3,95,665 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਉਥੇ ਹੀ ਅਮਰੀਕਾ ਵਿਚ ਹੁਣ ਸਭ ਤੋਂ ਜ਼ਿਆਦਾ ਮੌਤਾਂ ਅਤੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਦਰਜ ਕੀਤੀ ਗਈ ਹੈ। ਹਰ ਰੋਜ਼ ਪੂਰੀ ਦੁਨੀਆ ਵਿਚ ਕਰੀਬ 6 ਹਜ਼ਾਰ ਤੋਂ ਜ਼ਿਆਦਾ ਲੋਕ ਵਾਇਰਸ ਕਾਰਨ ਮਰ ਰਹੇ ਹਨ।