ਹਰ ਮਹੀਨੇ 30000 ਰੁਪਏ ਜਮ੍ਹਾ ਕਰ ਮਿਲਣਗੇ 5 ਕਰੋੜ! ਹੈਰਾਨ ਨਾ ਹੋਵੇ, ਇਹ ਫਾਰਮੂਲਾ ਬਣਾਵੇਗਾ ਕਰੋੜਪਤੀ!

Wednesday, Aug 14, 2024 - 02:13 PM (IST)

ਹਰ ਮਹੀਨੇ 30000 ਰੁਪਏ ਜਮ੍ਹਾ ਕਰ ਮਿਲਣਗੇ 5 ਕਰੋੜ! ਹੈਰਾਨ ਨਾ ਹੋਵੇ, ਇਹ ਫਾਰਮੂਲਾ ਬਣਾਵੇਗਾ ਕਰੋੜਪਤੀ!

ਨਵੀਂ  ਦਿੱਲੀ : ਹਰ ਕੋਈ ਆਪਣੀ ਕਮਾਈ ਦਾ ਇੱਕ ਹਿੱਸਾ ਰਿਟਾਇਰਮੈਂਟ ਦੇ ਬਾਅਦ ਲਈ ਬਚਾਉਂਦਾ ਹੈ, ਤਾਂ ਜੋ ਉਸ ਵੇਲੇ ਕਿਸੇ ਵੀ ਤਰ੍ਹਾਂ ਦੀਆਂ ਵਿੱਤੀਆ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਏ ਅਤੇ  ਨਾ ਹੀ ਆਪਣੇ ਗੁਜ਼ਾਰੇ ਲਈ ਕਿਸੇ ਹੋਰ 'ਤੇ ਨਿਰਭਰ ਹੋਣਾ ਪਵੇ। ਤੁਹਾਡੀਆਂ ਇਹ ਬਚਤਾਂ ਤੁਹਾਨੂੰ ਕਰੋੜਪਤੀ ਵੀ ਬਣਾ ਸਕਦੀਆਂ ਹਨ, ਪਰ ਇਸ ਲਈ ਸਹੀ ਥਾਂ 'ਤੇ ਨਿਵੇਸ਼ ਅਤੇ ਵਧੀਆ ਰਿਟਰਨ ਲੈਣ ਦੀ ਜ਼ਰੂਰਤ ਹੁੰਦੀ ਹੈ। ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) ਇਸ ਮਾਮਲੇ ਵਿੱਚ ਕਾਫੀ ਪ੍ਰਸਿੱਧ ਹੋ ਰਿਹਾ ਹੈ। ਇਸ ਵਿੱਚ ਹਰ ਮਹੀਨੇ 30,000 ਰੁਪਏ ਦਾ ਨਿਵੇਸ਼ ਕਰਕੇ ਤੁਸੀਂ 5 ਕਰੋੜ ਰੁਪਏ ਦਾ ਫੰਡ ਇਕੱਠਾ ਕਰ ਸਕਦੇ ਹੋ।

19 ਸਾਲ ਤੱਕ ਨਿਵੇਸ਼ ਅਤੇ 5 ਕਰੋੜ ਦਾ ਫੰਡ

ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) ਇੱਕ ਲੰਬੇ ਸਮੇਂ ਲਈ ਨਿਵੇਸ਼ ਕਰਨ ਦੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਿਵੇਸ਼ 'ਤੇ ਮਜ਼ਬੂਤ ​​ਰਿਟਰਨ ਦੇ ਨਾਲ, ਇਸ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਨਾਲ ਕੰਪਾਊਂਡਿੰਗ ਦਾ ਲਾਭ ਵੀ ਮਿਲਦਾ ਹੈ ਅਤੇ ਇੱਕ ਬਹੁਤ ਵੱਡਾ ਫੰਡ ਇਕੱਠਾ ਹੁੰਦਾ ਹੈ। ਜੇਕਰ ਤੁਸੀਂ ਹਰ ਮਹੀਨੇ 30,000 ਰੁਪਏ ਨਿਵੇਸ਼ ਕਰਦੇ ਹੋ ਅਤੇ ਇਸਨੂੰ 19 ਸਾਲ ਤੱਕ ਜਾਰੀ ਰੱਖਦੇ ਹੋ, ਤਾਂ ਕੰਪਾਉਂਡਿੰਗ ਨਾਲ ਤੁਸੀਂ 5 ਕਰੋੜ ਰੁਪਏ ਦਾ ਫੰਡ ਇਕੱਠਾ ਕਰ ਸਕਦੇ ਹੋ ਅਤੇ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਸਕਦੇ ਹੋ।

ਸ਼ੇਅਰ ਬਜ਼ਾਰ ਜਾਂ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਇਹ ਮਾਰਕੀਟ ਜੋਖਮਾਂ ਦੇ ਅਧੀਨ ਹੁੰਦੇ ਹਨ ਅਤੇ ਰਿਟਰਨ ਵਿੱਚ ਉਤਾਰ-ਚੜਾਅ ਵੇਖਣ ਨੂੰ ਮਿਲ ਸਕਦਾ ਹੈ, ਇਸ ਦਾ ਮਤਲਬ ਹੈ ਕਿ ਤੁਹਾਡਾ ਅਸਲ ਰਿਟਰਨ ਘੱਟ ਜਾਂ ਵੱਧ ਹੋ ਸਕਦੀ ਹੈ। ਹਾਲਾਂਕਿ, SIP ਦੇ ਇਤਿਹਾਸ ਨੂੰ ਦੇਖਦੇ ਹੋਏ, ਇਸਨੇ ਨਿਵੇਸ਼ਕਾਂ ਨੂੰ 10-15 ਫ਼ੀਸਦ ਤੱਕ ਜਾਂ ਇਸ ਤੋਂ ਵੀ ਵਧੇਰੇ ਰਿਟਰਨ ਦਿੱਤਾ ਹੈ।ਇੰਨਾ ਹੀ ਨਹੀਂ ਲੰਬੇ ਸਮੇਂ 'ਚ ਕਈ SIP ਦਾ ਰਿਟਰਨ 18-20 ਫੀਸਦੀ ਰਿਹਾ ਹੈ।

ਨਿਵੇਸ਼ ਦੀ ਰਕਮ ਨੂੰ ਸਾਲਾਨਾ 10% ਵਧਾਓ

ਹੁਣ ਗੱਲ ਕਰਦੇ ਹਾਂ ਉਸ ਫਾਰਮੂਲੇ ਬਾਰੇ ਜੋ ਤੁਹਾਨੂੰ 5 ਕਰੋੜ ਰੁਪਏ ਦਾ ਮਾਲਕ ਬਣਾ ਸਕਦਾ ਹੈ, ਇਕ ਮੀਡੀਆ 'ਚ ਪ੍ਰਕਾਸ਼ਿਤ ਫੰਡਜ਼ ਇੰਡੀਆ ਰਿਸਰਚ ਦੀ ਰਿਪੋਰਟ ਦੇ ਅਨੁਸਾਰ, ਜੇ ਤੁਸੀਂ ਹਰ ਮਹੀਨੇ 30,000 ਰੁਪਏ ਦੀ ਬਚਤ ਕਰਕੇ ਇਸਨੂੰ SIP ਵਿੱਚ ਨਿਵੇਸ਼ ਕਰਦੇ ਹੋ ਅਤੇ ਹਰ ਸਾਲ ਇਸ ਵਿੱਚ 10 ਫ਼ੀਸਦ ਦਾ ਵਾਧਾ ਕਰਦੇ ਹੋ, ਤਾਂ 12 ਫ਼ੀਸਦ ਦੀ ਦਰ ਤੋਂ ਰਿਟਰਨ ਮਿਲਣ 'ਤੇ ਤੁਸੀਂ 19 ਸਾਲ ਵਿੱਚ 5 ਕਰੋੜ ਰੁਪਏ ਇਕੱਠਾ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਵੱਡੇ ਫੰਡ ਦੇ ਪਹਿਲੇ 50 ਲੱਖ ਰੁਪਏ 7 ਸਾਲਾਂ ਦੇ ਨਿਵੇਸ਼ ਦੌਰਾਨ ਮਿਲਣਗੇ।

ਸਿਰਫ 10 ਸਾਲਾਂ 'ਚ ਇਕੱਠਾ ਹੋਵੇਗਾ 1 ਕਰੋੜ ਰੁਪਇਆ

ਤੁਹਾਡੇ ਫੰਡਾਂ ਨੂੰ ਉਸੇ ਅਨੁਪਾਤ ਵਿੱਚ ਜੋੜਿਆ ਜਾਣਾ ਜਾਰੀ ਰਹੇਗਾ, ਹਾਲਾਂਕਿ ਸਮਾਂ ਲਗਾਤਾਰ ਘਟਦਾ ਰਹੇਗਾ। ਜੇਕਰ ਤੁਸੀਂ ਇਸ ਫਾਰਮੂਲੇ ਨਾਲ SIP ਨਿਵੇਸ਼ ਨੂੰ ਜਾਰੀ ਰੱਖਦੇ ਹੋ, ਤਾਂ ਤੁਹਾਡੇ ਫੰਡ ਵਿੱਚ ਜਮ੍ਹਾ ਹੋਣ ਵਾਲੇ ਦੂਜੇ 50 ਲੱਖ ਰੁਪਏ ਲਈ ਸਿਰਫ 3 ਸਾਲ ਅਤੇ ਤੀਜੇ 50 ਲੱਖ ਰੁਪਏ ਲਈ ਸਿਰਫ 2 ਸਾਲ ਲੱਗਣਗੇ। ਇਸਦਾ ਮਤਲਬ ਹੈ ਕਿ 30,000 ਰੁਪਏ ਦੇ ਮਾਸਿਕ ਨਿਵੇਸ਼ ਅਤੇ 10 ਪ੍ਰਤੀਸ਼ਤ ਦੇ ਸਾਲਾਨਾ ਵਾਧੇ ਦੇ ਨਾਲ 12 ਪ੍ਰਤੀਸ਼ਤ ਦੀ ਵਾਪਸੀ ਦੇ ਨਾਲ, ਤੁਸੀਂ 10 ਸਾਲਾਂ ਵਿੱਚ 1 ਕਰੋੜ ਰੁਪਏ ਇਕੱਠੇ ਕਰੋਗੇ। 19ਵੇਂ ਸਾਲ ਤੱਕ ਤੁਹਾਡੀ ਜਮ੍ਹਾਂ ਰਕਮ ਕੰਪਾਊਂਡਿੰਗ ਦੇ ਨਾਲ 5 ਕਰੋੜ ਰੁਪਏ ਹੋ ਜਾਵੇਗੀ।

ਟੀਚੇ ਤੱਕ ਪਹੁੰਚਣ ਵਿੱਚ 3 ਚੀਜ਼ਾਂ ਸਹਾਇਕ

SIP ਵਿੱਚ 19 ਸਾਲਾਂ ਵਿੱਚ 5 ਕਰੋੜ ਰੁਪਏ ਦੇ ਫੰਡ ਜੁਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮੁੱਖ ਤੌਰ 'ਤੇ ਤਿੰਨ ਚੀਜ਼ਾਂ ਸਹਾਇਕ ਹਨ। ਅਨੁਸ਼ਾਸਿਤ ਅਤੇ ਨਿਯਮਤ ਨਿਵੇਸ਼, ਵੱਧਦਾ ਯੋਗਦਾਨ ਅਤੇ ਕੰਪਾਊਂਡਿੰਗ ਦੀ ਸ਼ਕਤੀ। ਭਾਵ, ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਨੁਸ਼ਾਸਿਤ ਨਿਵੇਸ਼ ਵਿੱਚ SIP ਨਾਲ ਜੁੜੇ ਰਹੋ, ਕੰਪਾਊਂਡਿੰਗ ਦੀ ਸ਼ਕਤੀ ਤੁਹਾਡੇ ਨਿਵੇਸ਼ ਅਤੇ ਰਿਟਰਨ ਦੀ ਰਕਮ ਨੂੰ ਸਮੇਂ ਦੇ ਨਾਲ ਕਈ ਗੁਣਾ ਵਧਾਉਣ ਵਿੱਚ ਯੋਗਦਾਨ ਪਾਉਂਦੀ ਹੈ। ਆਪਣੀ ਨਿਵੇਸ਼ ਕੀਤੀ ਰਕਮ ਨੂੰ ਥੋੜ੍ਹਾ-ਥੋੜ੍ਹਾ ਵਧਾ ਕੇ, ਤੁਸੀਂ ਜਲਦੀ ਹੀ ਇਸ ਟੀਚੇ ਨੂੰ ਪ੍ਰਾਪਤ ਕਰ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਪ੍ਰਤੀ ਮਹੀਨਾ 30,000 ਰੁਪਏ ਦਾ ਨਿਵੇਸ਼ ਕਰਦੇ ਹੋ ਅਤੇ ਆਪਣੇ ਯੋਗਦਾਨ ਵਿੱਚ 10 ਪ੍ਰਤੀਸ਼ਤ ਦਾ ਵਾਧਾ ਨਹੀਂ ਕਰਦੇ, ਤਾਂ SIP ਕੈਲਕੁਲੇਟਰ ਦੇ ਮੁਤਾਬਕ, ਤੁਹਾਨੂੰ 12 ਫੀਸਦ ਦੀ ਰਿਟਰਨ ਦੇ ਨਾਲ 5 ਕਰੋੜ ਰੁਪਏ ਦਾ ਫੰਡ ਇਕੱਠਾ ਕਰਨ ਵਿੱਚ 24 ਸਾਲ ਲੱਗਣਗੇ।
 


author

DILSHER

Content Editor

Related News