ਹੁਣ 45 ਦਿਨ ਰਿਚਾਰਜ ਦੀ ਟੈਂਸ਼ਨ ਖਤਮ! ਇਹ ਟੈਲੀਕਾਮ ਕੰਪਨੀ ਲਿਆਈ ਨਵਾਂ ਪ੍ਰੀਪੇਡ ਪਲਾਨ
Saturday, Jul 19, 2025 - 06:29 PM (IST)

ਨੈਸ਼ਨਲ ਡੈਸਕ : ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਵੱਲੋਂ ਵਧੀਆ ਕਨੈਕਟਿਵਟੀ ਤੇ ਘੱਟ ਕੀਮਤ 'ਤੇ ਵਧੀਆ ਫਾਇਦੇ ਦੇਣ ਲਈ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤਾ ਗਿਆ ਹੈ। ਇਹ ਪਲਾਨ ਮਾਤਰ 249 ਰੁਪਏ 'ਚ ਆਉਂਦਾ ਹੈ ਤੇ 45 ਦਿਨਾਂ ਦੀ ਵੈਧਤਾ ਦੇ ਨਾਲ ਉਪਲਬਧ ਹੈ। ਇਹ ਨਵਾਂ ਰੀਚਾਰਜ ਪਲਾਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਾਂ ਲਈ ਹੈ, ਜੋ ਹੋਰ ਨੈਟਵਰਕ ਛੱਡ ਕੇ MNP ਰਾਹੀਂ ਬੀਐਸਐਨਐਲ 'ਚ ਆ ਰਹੇ ਹਨ।
ਪਲਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਕੀਮਤ: ₹249
ਵੈਧਤਾ: 45 ਦਿਨ
ਅਨਲਿਮਿਟਡ ਕਾਲਿੰਗ (ਭਾਰਤ ਭਰ ਵਿੱਚ)
ਫ੍ਰੀ ਨੈਸ਼ਨਲ ਰੋਮਿੰਗ
ਦਿਨੋ-ਦਿਨ 2GB ਹਾਈ-ਸਪੀਡ ਡੇਟਾ
ਹਰ ਰੋਜ਼ 100 ਫ੍ਰੀ SMS
BiTV OTT ਐਪ ਦੀ ਮੁਫ਼ਤ ਐਕਸੈਸ, ਜਿਸ 'ਚ 400 ਤੋਂ ਵੱਧ ਲਾਈਵ ਟੀਵੀ ਚੈਨਲ ਅਤੇ ਕਈ OTT ਸੇਵਾਵਾਂ ਸ਼ਾਮਲ ਹਨ।
ਨਵੀਂ 4G/5G ਕਵਰੇਜ ਦੀ ਤਿਆਰੀ
ਬੀਐਸਐਨਐਲ ਨੇ ਹਾਲ ਹੀ 'ਚ 1 ਲੱਖ ਨਵੇਂ 4G/5G ਟਾਵਰ ਲਗਾਏ ਹਨ, ਅਤੇ ਹਜੇ ਵੀ 1 ਲੱਖ ਹੋਰ ਟਾਵਰ ਲਗਾਉਣ ਦੀ ਤਿਆਰੀ ਚੱਲ ਰਹੀ ਹੈ, ਤਾਂ ਜੋ ਯੂਜ਼ਰਾਂ ਨੂੰ ਬਿਹਤਰ ਇੰਟਰਨੈੱਟ ਤੇ ਕਾਲਿੰਗ ਦਾ ਅਨੁਭਵ ਮਿਲ ਸਕੇ।
ਅਮਰਨਾਥ ਯਾਤਰਾ ਲਈ ਖਾਸ ਯਾਤਰਾ ਸਿਮ
ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਬੀਐਸਐਨਐਲ ਨੇ ਖਾਸ ਯਾਤਰਾ ਸਿਮ ਕਾਰਡ ਵੀ ਪੇਸ਼ ਕੀਤਾ ਹੈ। ਇਹ ਸਿਮ ਕਾਰਡ ਕੇਵਲ ₹196 'ਚ ਉਪਲਬਧ ਹੈ ਅਤੇ 15 ਦਿਨਾਂ ਦੀ ਵੈਧਤਾ ਦਿੰਦਾ ਹੈ। ਇਸ ਰਾਹੀਂ ਯਾਤਰੀ ਘੱਟ ਖ਼ਰਚ 'ਤੇ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਰਹਿ ਸਕਣਗੇ।