ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ! ਡਾਕਟਰ ਦੇ ਘਰੋਂ 300 ਕਿਲੋ RDX ਸਣੇ ਮਿਲਿਆ ਭਾਰੀ ਅਸਲਾ

Monday, Nov 10, 2025 - 09:55 AM (IST)

ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ! ਡਾਕਟਰ ਦੇ ਘਰੋਂ 300 ਕਿਲੋ RDX ਸਣੇ ਮਿਲਿਆ ਭਾਰੀ ਅਸਲਾ

ਫਰੀਦਾਬਾਦ : ਦੇਸ਼ ਵਿੱਚ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲੀ ਵੱਡੀ ਸਾਜ਼ਿਸ਼ ਦਾ ਇਸ ਸਮੇਂ ਪਰਦਾਫਾਸ਼ ਹੋਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜੰਮੂ-ਕਸ਼ਮੀਰ ਪੁਲਸ ਨੇ ਫਰੀਦਾਬਾਦ ਵਿੱਚ ਹਿਰਾਸਤ ਵਿੱਚ ਲਏ ਗਏ ਕਸ਼ਮੀਰੀ ਡਾਕਟਰ ਮੁਜਾਹਿਲ ਸ਼ਕੀਲ ਦੀ ਨਿਸ਼ਾਨਦੇਹੀ 'ਤੇ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-47 ਰਾਈਫਲ ਅਤੇ 84 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ, ਗੁਜਰਾਤ ਏਟੀਐਸ ਨੇ ਤਿੰਨ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜੋ ਜ਼ਹਿਰ ਨਾਲ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।

ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਪੁਲਸ ਨੇ ਕੁਝ ਦਿਨ ਪਹਿਲਾਂ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਛਾਪਾ ਮਾਰਿਆ ਸੀ, ਜਿਸ ਦੌਰਾਨ ਇੱਕ ਕਸ਼ਮੀਰੀ ਡਾਕਟਰ, ਮੁਜਾਹਿਲ ਸ਼ਕੀਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।


author

rajwinder kaur

Content Editor

Related News