''2 ਜੂਨ ਦੀ ਰੋਟੀ'' ! ਜਾਣੋ ਆਖ਼ਿਰ ਸੋਸ਼ਲ ਮੀਡੀਆ ''ਤੇ ਕਿਉਂ ਕਰ ਰਿਹੈ Trend ਤੇ ਕੀ ਹੈ ਅਸਲ ਹਕੀਕਤ

Tuesday, Jun 02, 2026 - 01:34 PM (IST)

''2 ਜੂਨ ਦੀ ਰੋਟੀ'' ! ਜਾਣੋ ਆਖ਼ਿਰ ਸੋਸ਼ਲ ਮੀਡੀਆ ''ਤੇ ਕਿਉਂ ਕਰ ਰਿਹੈ Trend ਤੇ ਕੀ ਹੈ ਅਸਲ ਹਕੀਕਤ

ਵੈੱਬ ਡੈਸਕ- ਅੱਜ ਜਦੋਂ ਕੈਲੰਡਰ ਦੀ ਤਰੀਕ 2 ਜੂਨ ਹੈ, ਤਾਂ ਸੋਸ਼ਲ ਮੀਡੀਆ 'ਤੇ '2 ਜੂਨ ਦੀ ਰੋਟੀ' ਨਾਲ ਜੁੜੇ ਕਈ ਮੀਮਜ਼ ਅਤੇ ਪੋਸਟਾਂ ਟ੍ਰੈਂਡ ਕਰ ਰਹੀਆਂ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਮਸ਼ਹੂਰ ਮੁਹਾਵਰੇ ਦਾ ਅੰਗਰੇਜ਼ੀ ਮਹੀਨੇ 'ਜੂਨ' ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੀ ਹੈ 'ਜੂਨ' ਦਾ ਅਸਲੀ ਅਰਥ? 

ਦਰਅਸਲ, ਇਹ 'ਜੂਨ' ਅੰਗਰੇਜ਼ੀ ਦਾ ਮਹੀਨਾ ਨਹੀਂ, ਸਗੋਂ ਅਵਧੀ ਅਤੇ ਭੋਜਪੁਰੀ ਵਰਗੀਆਂ ਭਾਰਤੀ ਲੋਕ ਭਾਸ਼ਾਵਾਂ ਦਾ ਇਕ ਸ਼ੁੱਧ ਸ਼ਬਦ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪੇਂਡੂ ਇਲਾਕਿਆਂ 'ਚ ਅੱਜ ਵੀ 'ਜੂਨ' ਸ਼ਬਦ ਦੀ ਵਰਤੋਂ 'ਸਮਾਂ' ਜਾਂ 'ਵਕਤ' ਲਈ ਕੀਤੀ ਜਾਂਦੀ ਹੈ। ਇਸ ਲਈ, ਜਦੋਂ ਅਸੀਂ ਕਹਿੰਦੇ ਹਾਂ '2 ਜੂਨ ਦੀ ਰੋਟੀ', ਤਾਂ ਇਸ ਦਾ ਸਿੱਧਾ ਮਤਲਬ ਹੁੰਦਾ ਹੈ 'ਦੋ ਵਕਤ ਦੀ ਰੋਟੀ'- ਯਾਨੀ ਸਵੇਰ ਦਾ ਖਾਣਾ ਅਤੇ ਸ਼ਾਮ ਦਾ ਖਾਣਾ।

ਗਰੀਬੀ ਅਤੇ ਸੰਘਰਸ਼ ਦਾ ਪ੍ਰਤੀਕ ਇਹ ਮੁਹਾਵਰਾ 

ਸਿਰਫ਼ ਗੱਲਬਾਤ ਦਾ ਹਿੱਸਾ ਨਹੀਂ, ਸਗੋਂ ਇਕ ਡੂੰਘੇ ਅਹਿਸਾਸ ਅਤੇ ਮਨੁੱਖ ਦੀ ਸਭ ਤੋਂ ਬੁਨਿਆਦੀ ਲੋੜ 'ਭੁੱਖ' ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮਿਆਂ ਤੋਂ ਹੀ, ਗਰੀਬੀ ਕਾਰਨ ਕਈ ਲੋਕਾਂ ਲਈ ਦੋ ਵਕਤ ਦਾ ਭਰਪੇਟ ਖਾਣਾ ਜੁਟਾਉਣਾ ਵੀ ਇਕ ਵੱਡੀ ਚੁਣੌਤੀ ਰਿਹਾ ਹੈ। ਜਦੋਂ ਕੋਈ ਬਜ਼ੁਰਗ ਅਰਦਾਸ ਕਰਦਾ ਹੈ ਕਿ "ਬੱਸ ਰੱਬ 2 ਜੂਨ ਦੀ ਰੋਟੀ ਦਿੰਦਾ ਰਹੇ", ਤਾਂ ਉਹ ਅਸਲ 'ਚ ਇਹ ਦੁਆ ਮੰਗ ਰਿਹਾ ਹੁੰਦਾ ਹੈ ਕਿ ਉਸ ਦੇ ਪਰਿਵਾਰ ਨੂੰ ਦੋਵੇਂ ਵਕਤ ਦਾ ਖਾਣਾ ਨਸੀਬ ਹੁੰਦਾ ਰਹੇ।

ਸੋਸ਼ਲ ਮੀਡੀਆ ਟ੍ਰੈਂਡ ਬਨਾਮ ਹਕੀਕਤ 

ਅੱਜ-ਕੱਲ੍ਹ ਟਵਿੱਟਰ (X), ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਇਸ ਗੰਭੀਰ ਮੁਹਾਵਰੇ ਨੂੰ ਮਜ਼ਾਕੀਆ ਟ੍ਰੈਂਡ ਵਜੋਂ ਵਰਤਿਆ ਜਾਂਦਾ ਹੈ। ਪਰ ਅਸਲ ਸੱਚਾਈ ਇਹ ਹੈ ਕਿ ਅੱਜ ਵੀ ਦੁਨੀਆ 'ਚ ਕਰੋੜਾਂ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਦੋ ਵਕਤ ਦਾ ਖਾਣਾ ਨਸੀਬ ਨਹੀਂ ਹੁੰਦਾ ਅਤੇ ਹਰ ਸਾਲ ਹਜ਼ਾਰਾਂ ਲੋਕ ਭੁੱਖ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇੰਨੇ ਸਮਰੱਥ ਹੋ ਕਿ ਤੁਹਾਨੂੰ ਦੋਵੇਂ ਵਕਤ ਭਰਪੇਟ ਖਾਣਾ ਮਿਲ ਰਿਹਾ ਹੈ, ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ। ਇਸ ਲਈ ਅਗਲੀ ਵਾਰ ਜਦੋਂ ਤੁਸੀਂ '2 ਜੂਨ ਦੀ ਰੋਟੀ' ਬਾਰੇ ਸੁਣੋ, ਤਾਂ ਇਸ ਨੂੰ ਸਿਰਫ਼ ਇਕ ਤਰੀਕ ਨਾ ਸਮਝੋ, ਸਗੋਂ ਇਸ ਦੇ ਪਿੱਛੇ ਲੁਕੇ ਜੀਵਨ ਦੇ ਸੰਘਰਸ਼ ਨੂੰ ਜ਼ਰੂਰ ਯਾਦ ਰੱਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News