1971 ਦੀ ਜੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਚਟਾਈ ਸੀ ਧੂੜ

Sunday, Dec 16, 2018 - 12:20 PM (IST)

1971 ਦੀ ਜੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਚਟਾਈ ਸੀ ਧੂੜ

ਨਵੀਂ ਦਿੱਲੀ— ਸਾਲ 1971 ਦੇ ਭਾਰਤ-ਪਾਕਿਸਤਾਨ ਜੰਗ ਵਿਚ ਹੋਈ ਜਿੱਤ ਭਾਰਤ ਦੀ ਸਭ ਤੋਂ ਵੱਡੀ ਜਿੱਤ 'ਚੋਂ ਇਕ ਹੈ। ਜੰਗ ਵਿਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਧੂੜ ਚਟਾਈ ਸੀ। ਇਸ ਜੰਗ ਵਿਚ ਜਿੱਤ ਤੋਂ ਇਕ ਨਵਾਂ ਦੇਸ਼, ਬੰਗਲਾਦੇਸ਼ ਬਣਿਆ। 1971 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਦਾ ਇਕ ਹਿੱਸਾ ਸੀ ਜਿਸ ਨੂੰ ਪੂਰਬੀ ਪਾਕਿਸਤਾਨ ਕਹਿੰਦੇ ਸਨ। 

 

PunjabKesari

ਕਈ ਸਾਲਾਂ ਦੇ ਸੰਘਰਸ਼ ਅਤੇ ਪਾਕਿਸਤਾਨ ਦੀ ਫੌਜ ਦੇ ਅੱਤਿਆਚਾਰ ਦੇ ਵਿਰੋਧ ਵਿਚ ਪੂਰਬੀ ਪਾਕਿਸਤਾਨ ਦੇ ਲੋਕ ਸੜਕਾਂ 'ਤੇ ਉਤਰ ਆਏ ਸਨ। ਲੋਕਾਂ ਨਾਲ ਕੁੱਟਮਾਰ, ਸ਼ੋਸ਼ਣ ਅਤੇ ਖੂਨ-ਖਰਾਬਾ ਲਗਾਤਾਰ ਵਧ ਰਿਹਾ ਸੀ। ਇਸ ਜ਼ੁਲਮ ਵਿਰੁੱਧ ਭਾਰਤ ਬੰਗਲਾਦੇਸ਼ੀਆਂ ਦੇ ਬਚਾਅ ਵਿਚ ਉਤਰ ਆਇਆ। ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਸਮੇਂ 'ਮੁਕਤੀ ਵਾਹਿਨੀ' ਦਾ ਗਠਨ ਪਾਕਿਸਤਾਨੀ ਫੌਜ ਦੇ ਅੱਤਿਆਚਾਰ ਦੇ ਵਿਰੋਧ ਵਿਚ ਕੀਤਾ ਗਿਆ ਸੀ। 1969 ਵਿਚ ਪਾਕਿਸਤਾਨ ਦੇ ਉਸ ਸਮੇਂ ਦੇ ਫੌਜੀ ਸ਼ਾਸਕ ਜਨਰਲ ਅਯੂਬ ਵਿਰੁੱਧ ਪੂਰਬੀ ਪਾਕਿਸਤਾਨ ਵਿਚ ਨਾਰਾਜ਼ਗੀ ਵਧ ਗਈ ਸੀ। 

PunjabKesari


ਲੈਫਟੀਨੈਂਟ ਜਨਰਲ ਪੀ. ਐੱਸ. ਮਹਿਤਾ ਦੱਸਦੇ ਹਨ ਕਿ 3 ਦਸੰਬਰ ਨੂੰ ਪਾਕਿਸਤਾਨ ਨੇ ਭਾਰਤ ਦੇ 11 ਏਅਰ ਫੀਲਡਜ਼ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਹ ਜੰਗ ਸ਼ੁਰੂ ਹੋਈ ਅਤੇ ਮਹਿਜ 13 ਦਿਨਾਂ ਵਿਚ ਭਾਰਤੀ ਜਾਂਬਾਜ਼ਾਂ ਨੇ ਪਾਕਿਸਤਾਨ ਨੂੰ ਖਦੇੜ ਦਿੱਤਾ ਸੀ। ਆਖਰਕਾਰ 16 ਦਸੰਬਰ 1971 ਨੂੰ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਮੁਕਤੀ ਮਿਲੀ।


Related News