ਰਾਸ਼ਟਰਪਤੀ ਤੇ ਮੋਦੀ ਨੇ 1971 ਦੀ ਜੰਗ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
Sunday, Dec 16, 2018 - 10:48 AM (IST)
ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇ ਦਿਵਸ ਦੇ ਮੌਕੇ 'ਤੇ ਸਾਲ 1971 ਦੇ ਭਾਰਤ-ਪਾਕਿਸਤਾਨ ਜੰਗ 'ਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪੀ. ਐੱਮ. ਮੋਦੀ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਭਾਰਤੀ ਫੌਜ ਦੇ ਜਵਾਨਾਂ ਦੇ ਸਾਹਸ ਅਤੇ ਵੀਰਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਮਨ ਕੀਤਾ।

ਪੀ. ਐੱਮ. ਮੋਦੀ ਨੇ ਟਵੀਟ ਕੀਤਾ, ''ਅੱਜ ਵਿਜੇ ਦਿਵਸ ਦੇ ਮੌਕੇ 'ਤੇ ਅਸੀਂ 1971 ਦੇ ਲੜਨ ਵਾਲੇ ਬਹਾਦਰ ਜਵਾਨਾਂ ਦੀ ਵੀਰਤਾ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੇ ਸਾਹਸ ਅਤੇ ਦੇਸ਼ ਭਗਤੀ ਨੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਕੀਤਾ।''

ਓਧਰ ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ, ''ਵਿਜੇ ਦਿਵਸ ਦੇ ਮੌਕੇ 'ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਕੋਵਿੰਦ ਨੇ ਟਵੀਟ ਕੀਤਾ, ''ਵਿਜੇ ਦਿਵਸ ਦੇ ਮੌਕੇ 'ਤੇ 1971 ਦੀ ਜੰਗ ਵਿਚ ਦੇਸ਼ ਵਲੋਂ ਮਨੁੱਖੀ ਆਜ਼ਾਦੀ ਲਈ ਆਪਣੇ ਹਥਿਆਰਬੰਦ ਫੌਜੀਆਂ ਨੂੰ ਅਸੀਂ ਸ਼ੁਕਰਗੁਜ਼ਾਰ ਨਾਲ ਯਾਦ ਕਰਦੇ ਹਾਂ। ਖਾਸ ਕਰ ਕੇ ਉਸ ਹਿੰਮਤ ਭਰੀ ਮੁਹਿੰਮ 'ਚ ਬਲੀਦਾਨ ਹੋ ਗਏ ਫੌਜੀਆਂ ਪ੍ਰਤੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ।''
