ਕਿਤੇ ਤੁਸੀਂ ਤਾਂ ਨਹੀਂ ਫਰਜ਼ੀ ਸਕੂਲ 'ਚ ਦਾਖ਼ਲ ਕਰਵਾ 'ਤਾ ਬੱਚਾ! 183 ਸਕੂਲਾਂ ਦੀ ਲਿਸਟ ਜਾਰੀ

Wednesday, Apr 02, 2025 - 06:12 PM (IST)

ਕਿਤੇ ਤੁਸੀਂ ਤਾਂ ਨਹੀਂ ਫਰਜ਼ੀ ਸਕੂਲ 'ਚ ਦਾਖ਼ਲ ਕਰਵਾ 'ਤਾ ਬੱਚਾ! 183 ਸਕੂਲਾਂ ਦੀ ਲਿਸਟ ਜਾਰੀ

ਪਾਨੀਪਤ- ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਦੇ ਜ਼ਿਲ੍ਹੇ ਪਾਨੀਪਤ 'ਚ 183 ਫਰਜ਼ੀ ਸਕੂਲ ਚੱਲ ਰਹੇ ਹਨ, ਜਿਨ੍ਹਾਂ ਨੂੰ ਸਿੱਖਿਆ ਵਿਭਾਗ ਦੀ ਮਾਨਤਾ ਨਹੀਂ ਹੈ। ਇਨ੍ਹਾਂ ਵਿਚ 54 ਪ੍ਰਾਇਮਰੀ (ਪਹਿਲੀ ਤੋਂ ਪੰਜਵੀਂ ਤੱਕ) ਅਤੇ 129 ਮਿਡਲ (5ਵੀਂ ਤੋਂ 8ਵੀਂ ਤੱਕ) ਸਕੂਲ ਸ਼ਾਮਲ ਹਨ।

ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬਦਲ ਗਿਆ 10ਵੀਂ ਅਤੇ 12ਵੀਂ ਦਾ ਸਾਰਾ ਸਿਲੇਬਸ

ਪਾਨੀਪਤ ਸਿੱਖਿਆ ਵਿਭਾਗ ਨੇ ਇਨ੍ਹਾਂ ਸਕੂਲਾਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਹ ਸਕੂਲ ਸਰਕਾਰੀ ਮਾਪਦੰਡਾਂ 'ਤੇ ਪੂਰੇ ਨਹੀਂ ਉਤਰਦੇ ਅਤੇ ਗੈਰ-ਕਾਨੂੰਨੀ ਹਨ। ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਸਰਟੀਫਿਕੇਟ ਵੀ ਅਯੋਗ ਮੰਨੇ ਜਾਣਗੇ। ਪਰ ਵਿਭਾਗ ਨੇ ਇਨ੍ਹਾਂ ਗ਼ੈਰ-ਕਾਨੂੰਨੀ ਸਕੂਲਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ 'ਚ ਦਾਖ਼ਲ ਨਾ ਕਰਵਾਉਣ। ਜੇਕਰ ਇਨ੍ਹਾਂ ਸਕੂਲਾਂ ਨੇ ਬੱਚੇ ਦਾਖ਼ਲ ਕੀਤੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- 14 ਦਿਨ ਬਾਅਦ ਹੋਇਆ ਮੁਸਕਾਨ ਅਤੇ ਸਾਹਿਲ ਦਾ ਸਾਹਮਣਾ, ਪਹਿਲਾਂ ਹੋਏ ਭਾਵੁਕ ਤੇ ਫਿਰ...

ਇਨ੍ਹਾਂ ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ

ਕੁਝ ਸਕੂਲਾਂ ਵਿਚ ਤਾਂ ਮਾਨਤਾ ਤੋਂ ਜ਼ਿਆਦਾ ਜਮਾਤਾਂ ਵਿਚ ਦਾਖ਼ਲਾ ਦਿੱਤਾ ਜਾ ਰਿਹਾ ਹੈ। ਉਦਾਹਰਣ ਵਜੋਂ ਜਿਹੜੇ ਸਕੂਲ ਸਿਰਫ਼ 5ਵੀਂ ਜਮਾਤ ਤੱਕ ਹੀ ਮਾਨਤਾ ਪ੍ਰਾਪਤ ਹਨ, ਉਹ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਾਖ਼ਲਾ ਦੇ ਰਹੇ ਹਨ। ਵਿਭਾਗ ਵੱਲੋਂ ਅਜਿਹੇ ਸਕੂਲਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਬਲਾਕ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਈ CBSE ਸਕੂਲਾਂ ਵਿਚ ਦਾਖ਼ਲੇ ਲਈ ਮੁਕਾਬਲੇ ਚੱਲ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਵਜ਼ੀਫ਼ੇ ਦੇਣ ਦੇ ਵਾਅਦੇ ਵੀ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਦਾਖ਼ਲਾ ਦਿਵਾਉਣ ਲੱਗੇ ਹਨ।


author

Tanu

Content Editor

Related News