J&K: ਪੁੰਛ ''ਚ ਵਾਪਰਿਆ ਸੜਕ ਹਾਦਸਾ, ਡੂੰਘੀ ਖੱਡ ''ਚ ਡਿੱਗੀ ਕੈਬ

Sunday, Mar 19, 2023 - 03:01 PM (IST)

J&K: ਪੁੰਛ ''ਚ ਵਾਪਰਿਆ ਸੜਕ ਹਾਦਸਾ, ਡੂੰਘੀ ਖੱਡ ''ਚ ਡਿੱਗੀ ਕੈਬ

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਕੈਬ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਵਿਦਿਆਰਥੀਆਂ ਸਮੇਤ 14 ਲੋਕ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਕਿਹਾ ਕਿ ਪੁੰਛ ਦੇ ਮੇਂਢਰ ਵਿਚ ਕੇਰੀ ਕਾਂਗੜਾ ਕੋਲ ਇਕ ਕੈਬ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਡਰਾਈਵਰ ਨੇ ਉਸ 'ਤੇ ਆਪਣਾ ਕੰਟਰੋਲ ਗੁਆ ਦਿੱਤਾ। ਇਸ ਹਾਦਸੇ ਵਿਚ 14 ਲੋਕ ਜ਼ਖ਼ਮੀ ਹੋ ਗਏ। 

ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿਚ 14 ਜ਼ਖ਼ਮੀਆਂ ਵਿਚੋਂ 13 ਵਿਦਿਆਰਥੀ ਹਨ। ਬੀ. ਐੱਮ. ਓ. ਮੇਂਢਰ ਡਾ. ਪੀ. ਏ. ਖਾਨ ਨੇ ਪੁਸ਼ਟੀ ਕੀਤੀ ਹੈ ਕਿ ਜ਼ਖ਼ਮੀਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਉਨ੍ਹਾਂ 'ਚੋਂ 2 ਨੂੰ ਜੀ. ਐੱਮ. ਸੀ. ਰਾਜੌਰੀ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। 

ਜ਼ਖ਼ਮੀਆਂ ਦੀ ਪਛਾਣ ਮਿਸ਼ਬਾ ਕੌਸਰ (16), ਫਹੀਮ ਕੌਸਰ (15), ਜ਼ਾਹਿਰਾ (20), ਕਾਸਿਦ ਰਸ਼ੀਦ (15), ਆਦਿਦ ਹੁਸੈਨ (16), ਦਾਨਿਸ਼ ਸ਼ਾਹ (17), ਰੁਖਸਾਨਾ (15), ਮੁਸਕਾਨ ਬਸ਼ਾਰਤ (14) ਵਜੋਂ ਹੋਈ ਹੈ। ਉਜ਼ਮਾ ਕੌਸਰ (16), ਮੁਜਤਬ ਸ਼ਾਹ (20), ਹਸਨ ਅਲੀ ਸ਼ਾਹ (16), ਅਸੀਸ ਅਹਿਮਦ (16), ਮੁਹੰਮਦ ਲਿਆਕਤ ਅਤੇ ਮੁਹੰਮਦ ਜ਼ਮਰਾਨ (25) ਸਾਰੇ ਰਾਯਾ ਦੇ ਵਾਸੀ ਹਨ।  ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News